ਚੀਨ ਨੇ ਗਲਤੀ ਨਾਲ 2 ਅਜਿਹੇ ਵੱਡੇ ਭੂਚਾਲਾਂ ਦੀ ਜਾਣਕਾਰੀ ਦਿੱਤੀ ਜੋ ਆਏ ਹੀ ਨਹੀਂ

ਬੀਜਿੰਗ, 20 ਅਪ੍ਰੈਲ (ਸ.ਬ.) ਚੀਨ ਦੇ ਭੂਚਾਲ ਪ੍ਰਸ਼ਾਸਨ ਨੇ ਅੱਜ ਕਿਹਾ ਕਿ ਉਸ ਨੇ ਗਲਤੀ ਨਾਲ 2 ਅਜਿਹੇ ਵੱਡੇ ਭੂਚਾਲਾਂ ਦੀ ਜਾਣਕਾਰੀ ਜਨਤਕ ਕਰ ਦਿੱਤੀ ਜੋ ਆਏ ਹੀ ਨਹੀਂ| ਇਹ ਅਸਲ ਵਿਚ ਸੂਚਨਾ ਦੇਣ ਲਈ ਕੀਤਾ ਜਾਣਾ ਵਾਲਾ ਇਕ ਅਭਿਆਸ ਸੀ, ਜੋ ਗਲਤੀ ਨਾਲ ਜਨਤਕ ਹੋ ਗਿਆ| ਚੀਨ ਦੇ ਭੂਚਾਲ ਪ੍ਰਸ਼ਾਸਨ ਨੇ ਬੀਤੇ ਕੱਲ੍ਹ ਆਪਣੀ ਵੈਬਸਾਈਟ ਤੇ ਜਾਣਕਾਰੀ ਦਿੱਤੀ ਕਿ ਦੇਸ਼ ਝਿੰਜਿਆਂਗ ਦੇ ਪੱਛਮੀ ਖੇਤਰ ਅਤੇ ਯੁਨਾਨ ਸੂਬੇ ਦੇ ਦੱਖਣੀ-ਪੱਛਮੀ ਦੇਸ਼ ਦੇ 2 ਸਿਰਿਆਂ ਤੇ ਸਿਰਫ 10 ਸਕਿੰਟ ਦੇ ਅੰਤਰਾਲ ਵਿਚ 6.5 ਤੀਬਰਤਾ ਦੇ 2 ਵੱਡੇ ਭੂਚਾਲ ਆਏ| ਇਹ ਜਾਣਕਾਰੀ ਵੈਬਸਾਈਟ ਤੇ ਘੱਟ ਤੋਂ ਘੱਟ ਇਕ ਘੰਟੇ ਤੱਕ ਦਿਖਾਈ ਗਈ|
ਪ੍ਰਸ਼ਾਸਨ ਨੇ ਆਪਣੇ ਬਿਆਨ ਵਿਚ ਕਿਹਾ ਅਸਲ ਵਿਚ ਇਹ ਐਮਰਜੈਂਸੀ ਅਭਿਆਸ ਆਯੋਜਿਤ ਕੀਤਾ ਗਿਆ ਸੀ| ਉਨ੍ਹਾਂ ਕਿਹਾ ‘ਬਦਕਿਸਮਤੀ ਨਾਲ ਭੂਚਾਲ ਦੇ ਅਭਿਆਸ ਦੀ ਜਾਣਕਾਰੀ ਲੀਕ ਹੋਣ ਤੇ ਮੀਡੀਆ ਨੇ ਇਸ ਨੂੰ ਜਨਤਕ ਕਰ ਦਿੱਤਾ, ਜਿਸ ਨਾਲ ਇਹ ਗਲਤਫਹਿਮੀ ਪੈਦਾ ਹੋਈ| ਅਜਿਹਾ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਸਬੰਧਤ ਵਿਭਾਗ ਨੂੰ ਇਸ ਸੂਚਨਾ ਨੂੰ ਵੈਬਸਾਈਟ ਤੋਂ ਹਟਾਉਣ ਨੂੰ ਕਿਹਾ| ਜ਼ਿਕਰਯੋਗ ਹੈ ਕਿ ਚੀਨ ਭੂਚਾਲ ਦ੍ਰਿਸ਼ਟੀਕੋਣ ਤੋਂ ਇਕ ਸਰਗਰਮ ਦੇਸ਼ ਹੈ, ਜਿੱਥੇ ਅਕਸਰ ਵੱਡੇ ਭੂਚਾਲ ਆਉਂਦੇ ਰਹਿੰਦੇ ਹਨ| ਇਕ ਦਹਾਕਾ ਪਹਿਲਾਂ ਚੀਨ ਨੇ ਦੱਖਣੀ-ਪੱਛਮੀ ਸੂਬੇ ਸਿਚੁਆਨ ਵਿਚ 7.9 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਵਿਚ ਲੱਗਭਗ 7000 ਵਿਅਕਤੀਆਂ ਦੀ ਮੌਤ ਹੋ ਗਈ ਸੀ|

Leave a Reply

Your email address will not be published. Required fields are marked *