ਚੀਨ ਨੇ ਚੰਦਰਮਾਂ ਤੇ ਉਤਾਰਿਆ ਪਹਿਲਾ ਸਪੇਸ ਕ੍ਰਾਫਟ

ਬੀਜਿੰਗ, 3 ਜਨਵਰੀ (ਸ.ਬ.) ਚੀਨ ਨੇ ਅੱਜ ਪੁਲਾੜ ਵਿਚ ਇਤਿਹਾਸ ਰਚ ਦਿੱਤਾ| ਅਮਰੀਕੀ ਮੀਡੀਆ ਮੁਤਾਬਕ ਚੀਨ ਨੇ ਚੰਨ ਦੇ ਬਾਹਰੀ ਹਿੱਸੇ ਤੇ ਇਤਿਹਾਸ ਵਿਚ ਪਹਿਲੀ ਵਾਰ ਇਕ ਸਪੇਸ ਕ੍ਰਾਫਟ ਉਤਾਰਿਆ ਹੈ| ਇਸ ਸਪੇਸ ਕ੍ਰਾਫਟ ਦਾ ਨਾਮ ਚਾਂਗੇ-4 ਦੱਸਿਆ ਜਾ ਰਿਹਾ ਹੈ| ਇਸ ਤੋਂ ਪਹਿਲਾਂ ਸਾਲ 2013 ਵਿਚ ਚੀਨ ਨੇ ਚੰਨ ਤੇ ਇਕ ਰੋਵਰ ਉਤਾਰਿਆ ਸੀ| ਚੀਨ ਤੋਂ ਪਹਿਲਾਂ ਅਮਰੀਕਾ ਅਤੇ ਸੋਵੀਅਤ ਯੂਨੀਅਨ ਨੇ ਉੱਥੇ ਹੀ ਲੈਂਡਿੰਗ ਕਰਵਾਈ ਸੀ| ਪਰ ਚਾਂਗੇ-4 ਨੂੰ ਚੰਨ ਤੇ ਹੇਠਾਂ ਵੱਲ ਉਸ ਹਿੱਸੇ ਤੇ ਉਤਾਰਿਆ ਗਿਆ ਹੈ ਜੋ ਧਰਤੀ ਤੋਂ ਦੂਰ ਰਹਿੰਦਾ ਹੈ|

Leave a Reply

Your email address will not be published. Required fields are marked *