ਚੀਨ ਨੇ ਡੋਕਲਾਮ ਵਿੱਚ ਚੁੱਪਚਾਪ ਫਿਰ ਸ਼ੁਰੂ ਕੀਤੀਆਂ ਆਪਣੀਆਂ ਸਰਗਰਮੀਆਂ : ਅਮਰੀਕੀ ਅਧਿਕਾਰੀ

ਵਾਸ਼ਿੰਗਟਨ, 27 ਜੁਲਾਈ (ਸ.ਬ.) ਅਮਰੀਕਾ ਦੇ ਇਕ ਚੋਟੀ ਦੇ ਅਧਿਕਾਰੀ ਨੇ ਕਿਹਾ ਹੈ ਕਿ ਚੀਨ ਨੇ ਡੋਕਲਾਮ ਇਲਾਕੇ ਵਿਚ ਚੁੱਪਚਾਪ ਆਪਣੀਆਂ ਸਰਗਰਮੀਆਂ ਮੁੜ ਤੋਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਨਾ ਤਾਂ ਭੂਟਾਨ ਅਤੇ ਨਾ ਹੀ ਭਾਰਤ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਹੈ| ਅਮਰੀਕਾ ਦੇ ਚੋਟੀ ਦੇ ਇਕ ਅਧਿਕਾਰੀ ਨੇ ਵਿਵਾਦਿਤ ਦੱਖਣੀ ਚੀਨ ਸਾਗਰ ਵਿੱਚ ਚੀਨ ਦੇ ਜੰਗੀ ਅਭਿਆਸ ਦੀ ਤੁਲਨਾ ਇਸ ਪਹਾੜੀ ਇਲਾਕੇ ਵਿਚ ਉਸ ਦੇਸ਼ ਦੀਆਂ ਸਰਗਰਮੀਆਂ ਨਾਲ ਕੀਤੀ ਹੈ| ਚੀਨ ਪੂਰੇ ਦੱਖਣੀ ਚੀਨ ਸਾਗਰ ਤੇ ਆਪਣਾ ਦਾਅਵਾ ਕਰਦਾ ਆ ਰਿਹਾ ਹੈ| ਉਥੇ ਹੀ ਵੀਅਤਨਾਮ, ਮਲੇਸ਼ੀਆ, ਫਿਲਪੀਨਜ਼, ਬਰੁਨੇਈ ਅਤੇ ਤਾਇਵਾਨ ਇਸ ਦਾਅਵੇ ਦਾ ਵਿਰੋਧ ਕਰਦੇ ਰਹੇ ਹਨ|
ਡੋਕਲਾਮ ਵਿੱਚ ਪਿਛਲੇ ਸਾਲ ਉਸ ਸਮੇਂ ਭਾਰਤ ਅਤੇ ਚੀਨ ਦੇ ਵਿਚਕਾਰ 73 ਦਿਨਾਂ ਤਕ ਵਿਵਾਦ ਚੱਲਦਾ ਰਿਹਾ ਸੀ ਜਦ ਭਾਰਤੀ ਫੌਜੀਆਂ ਨੇ ਚੀਨੀ ਫੌਜੀਆਂ ਨੂੰ ਵਿਵਾਦਤ ਖੇਤਰ ਵਿੱਚ ਸੜਕ ਬਣਾਉਣ ਤੋਂ ਰੋਕ ਦਿੱਤਾ ਸੀ| 16 ਜੂਨ, 2017 ਤੋਂ ਸ਼ੁਰੂ ਹੋਇਆ ਵਿਵਾਦ 28 ਅਗਸਤ, 2017 ਨੂੰ ਖਤਮ ਹੋਇਆ ਸੀ| ਭਾਰਤੀ ਫੌਜੀਆਂ ਨੇ ਤਿੱਬਤ ਦੇ ਸੁਦੂਰਵਰਤੀ ਦੱਖਣੀ ਹਿੱਸੇ ਡੋਕਲਾਮ ਵਿੱਚ ਚੀਨੀ ਫੌਜ ਨੂੰ ਸੜਕ ਬਣਾਉਣ ਤੋਂ ਰੋਕਿਆ ਸੀ| ਇਸ ਦੇ ਬਾਅਦ ਦੋਹਾਂ ਦੇਸ਼ਾਂ ਦੇ ਫੌਜੀ ਆਹਮਣੇ-ਸਾਹਮਣੇ ਹੋ ਗਏ ਸਨ|

Leave a Reply

Your email address will not be published. Required fields are marked *