ਚੀਨ ਨੇ ਤਾਇਵਾਨ ਨੂੰ ਭੇਜਿਆ ਸਮੁੰਦਰੀ ਜੰਗੀ ਜਹਾਜ਼

ਬੀਜਿੰਗ, 21 ਮਾਰਚ (ਸ.ਬ.) ਚੀਨ ਨੇ ਆਪਣਾ ਸਮੁਦੰਰੀ ਜੰਗੀ ਜਹਾਜ਼ ‘ਲਿਅੋਨਿੰਗ’ ਤੰਗ ਤਾਇਵਾਨ ਸਟ੍ਰੇਟ ਦੇ ਰਾਹੀਂ ਤਾਇਵਾਨ ਭੇਜਿਆ ਹੈ| ਸਥਾਨਕ ਮੀਡੀਆ ਨੇ ਤਾਇਵਾਨ ਦੇ ਰੱਖਿਆ ਮੰਤਰੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ| ਤਾਇਵਾਨ ਦੀ ਕੇਂਦਰੀ ਸਮਾਚਾਰ ਏਜੰਸੀ ਮੁਤਾਬਕ ਰੱਖਿਆ ਮੰਤਰੀ ਯੇਨ ਤੇਹ-ਫਾ ਨੇ ਤਾਇਵਾਨ ਦੀ ਸੰਸਦ ਵਿਚ ਜਾਰੀ ਆਪਣੇ ਇਕ ਬਿਆਨ ਵਿਚ ਸਮੁਦੰਰੀ ਜੰਗੀ ਜਹਾਜ਼ ਲਿਅੋਨਿੰਗ ਦੇ ਤਾਇਵਾਨ ਸਟ੍ਰੇਟ ਵਿਚ ਦਾਖਲ ਹੋਣ ਦੀ ਪੁਸ਼ਟੀ ਕੀਤੀ ਹੈ| ਰੱੱਖਿਆ ਮੰਤਰਾਲਾ ਇਸ ਘਟਨਾਕ੍ਰਮ ਤੇ ਪੂਰੀ ਨਜ਼ਰ ਬਣਾਏ ਹੋਏ ਹੈ| ਇਸ ਤੋਂ ਪਹਿਲਾਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਤਾਇਵਾਨ ਨੂੰ ਸਖਤ ਚਿਤਾਵਨੀ ਦਿੰਦਿਆ ਕਿਹਾ ਸੀ ਕਿ ਜੇ ਵੱਖਵਾਦੀ ਗਤੀਵਿਧੀਆਂ ਨੂੰ ਵਧਾਵਾ ਦਿੱਤਾ ਗਿਆ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ| ਵਰਨਣਯੋਗ ਹੈ ਕਿ ਚੀਨ ਤਾਇਵਾਨ ਤੇ ਆਪਣੇ ਹੀ ਇਕ ਸੂਬੇ ਦੇ ਰੂਪ ਵਿਚ ਦਾਅਵਾ ਕਰਦਾ ਹੈ| ਜਿਨਪਿੰਗ ਨੇ ਕਿਹਾ ਕਿ ਚੀਨ ਤਾਇਵਾਨ ਵਿਚ ਸ਼ਾਂਤੀਪੂਰਣ ਸੰਬੰਧ ਅਤੇ ਚੀਨ ਦੇ ਸ਼ਾਂਤੀਪੂਰਣ ਪੁਨਰ ਏਕੀਕਰਣ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ| ਉਨ੍ਹਾਂ ਨੇ ਕਿਹਾ ਕਿ ਅਸੀਂ ਚੀਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਲਈ ਦ੍ਰਿੜ ਹਾਂ ਅਤੇ ਤਾਇਵਾਨ ਦੀ ਆਜ਼ਾਦੀ ਲਈ ਵੱਖਵਾਦੀ ਗਤੀਵਿਧੀਆਂ ਨੂੰ ਸਹਿਣ ਨਹੀਂ ਕਰਾਂਗੇ| ਗੌਰਤਲਬ ਹੈ ਕਿ ਤਾਇਵਾਨ ਪ੍ਰਤੀ ਚੀਨ ਦੀ ਦੁਸ਼ਮਣੀ ਸਾਲ 2016 ਵਿਚ ਸਾਈ ਇੰਗ-ਵੇਨ ਦੇ ਤਾਇਵਾਨ ਦੀ ਰਾਸ਼ਟਰਪਤੀ ਬਨਣ ਦੇ ਬਾਅਦ ਵਧੀ ਹੈ| ਸਾਈ ਆਜ਼ਾਦੀ ਸਮਰਥਕ ਡੈਮੋਕ੍ਰੈਟਿਕ ਪ੍ਰਗਤੀਸ਼ੀਲ ਪਾਰਟੀ ਦੀ ਨੇਤਾ ਹਨ| ਰਾਸ਼ਟਰਪਤੀ ਦਾ ਮੰਨਣਾ ਹੈ ਕਿ ਤਾਇਵਾਨ ਵਿਚ ਸ਼ਾਂਤੀ ਅਤੇ ਸਥਿਰਤਾ ਦੀ ਰੱਖਿਆ ਦੋਹਾਂ ਪਾਸਿਆਂ ਦੀ ਸੰਯੁਕਤ ਜ਼ਿੰਮੇਵਾਰੀ ਹੈ| ਉਨ੍ਹਾਂ ਨੇ ਕਿਹਾ ਕਿ ਖੇਤਰੀ ਸ਼ਾਂਤੀ ਅਤੇ ਸਥਿਰਤਾ ਨੂੰ ਲੈ ਕੇ ਸਾਡੀ ਵਚਨਬੱਧਤਾ ਸਪਸ਼ੱਟ ਅਤੇ ਤਰਕਸ਼ੀਲ ਹੈ|

Leave a Reply

Your email address will not be published. Required fields are marked *