ਚੀਨ ਨੇ ਦੋ ਨਵੇਂ ਨੇਵੀਗੇਸ਼ਨ ਸੈਟੇਲਾਈਟ ਲਾਂਚ ਕੀਤੇ

ਬੀਜਿੰਗ, 6 ਨਵੰਬਰ (ਸ.ਬ.) ਚੀਨ ਨੇ ਇਕ ਰਾਕੇਟ ਦੀ ਮਦਦ ਨਾਲ ਦੋ ਬੇਦੋਉ-3 ਸੈਟੇਲਾਈਟਾਂ ਨੂੰ ਸਪੇਸ ਵਿਚ ਲਾਂਚ ਕੀਤਾ ਹੈ| ਚੀਨ ਆਪਣੇ ਵਿਰੋਧੀ ਅਮਰੀਕਾ ਦੀ ਜੀ. ਪੀ. ਐਸ. ਨੇਵੀਗੇਸ਼ਨ ਪ੍ਰਣਾਲੀ ਤੋਂ ਇਲਾਵਾ ਆਪਣੀ ਇਕ ਨੇਵੀਗੇਸ਼ਨ ਪ੍ਰਣਾਲੀ ਵਿਕਸਿਤ ਕਰ ਰਿਹਾ ਹੈ| ਇਕ ਸਮਾਚਾਰ ਏਜੰਸੀ ਮੁਤਾਬਕ ਕੈਰੀਅਰ ਰਾਕੇਟ ਲੌਂਗ ਮਾਰਚ-3ਬੀ ਦੀ ਮਦਦ ਨਾਲ ਕੱਲ ਰਾਤ ਸਿਚੁਆਨ ਸੂਬੇ ਦੇ ਦੱਖਣ-ਪੱਛਮ ਵਿਚ ਸਥਿਤ ਸ਼ਿਚਾਂਗ ਸੈਟੇਲਾਈਟ ਲਾਂਚ     ਕੇਂਦਰ ਤੋਂ ਸੈਟੇਲਾਈਟਾਂ ਨੂੰ ਲਾਂਚ ਕੀਤਾ ਗਿਆ| ਦੋਵੇਂ ਨਵੇਂ ਲਾਂਚ ਸੈਟੇਲਾਈਟ ਬੇਦੋਉ ਨੇਵੀਗੇਸ਼ਨ ਸੈਟੇਲਾਈਟ ਪ੍ਰਣਾਲੀ ਦੇ ਤੀਜੇ ਪੜਾਅ ਦੀ ਨੁਮਾਇੰਦਗੀ ਕਰਦੇ ਹਨ| ਇਹ ਪ੍ਰਣਾਲੀ ਬੈਲਟ ਐਂਡ ਰੋਡ ਪਹਿਲ ਵਿਚ ਸ਼ਾਮਿਲ ਦੇਸ਼ਾਂ ਨੂੰ ਸੇਵਾਵਾਂ ਪ੍ਰਦਾਨ ਕਰੇਗੀ| ਇਹ ਪ੍ਰਣਾਲੀ ਸਾਲ 2020 ਤੱਕ ਪੂਰੀ ਤਰ੍ਹਾਂ ਗਲੋਬਲ ਸੈਟੇਲਾਈਟ ਨੇਵੀਗੇਸ਼ਨ ਵਿਵਸਥਾ ਬਣਾਏਗੀ| ਉਦੋਂ ਤੱਕ ਚੀਨ ਦੀ ਯੋਜਨਾ 30 ਤੋਂ ਜ਼ਿਆਦਾ ਸੈਟੇਲਾਈਟ ਤਿਆਰ ਕਰਨ ਦੀ ਹੈ| ਜੇ ਯੋਜਨਾ ਮੁਤਾਬਕ ਸਭ ਕੁਝ ਠੀਕ ਹੁੰਦਾ ਹੈ ਤਾਂ ਅਮਰੀਕਾ ਅਤੇ ਰੂਸ ਮਗਰੋਂ ਚੀਨ ਤੀਜਾ ਅਜਿਹਾ ਦੇਸ਼ ਹੋਵੇਗਾ, ਜੋ ਆਪਣੀ ਖੁਦ ਦੀ ਨੇਵੀਗੇਸ਼ਨ ਪ੍ਰਣਾਲੀ ਸੰਚਾਲਿਤ ਕਰੇਗਾ|

Leave a Reply

Your email address will not be published. Required fields are marked *