ਚੀਨ ਨੇ ਬਣਾਇਆ ਸਮੁੰਦਰ ਤਲ ਦੀ ਡੂੰਘਾਈ ਵਿੱਚ ਖੋਜ ਕਰਨ ਵਾਲਾ ਜਹਾਜ਼

ਬੀਜਿੰਗ, 18 ਜਨਵਰੀ (ਸ.ਬ.) ਚੀਨ ਤਕਨਾਲੋਜੀ ਦੀ ਵਰਤੋਂ ਨਾਲ ਨਵੀਆਂ-ਨਵੀਆਂ ਖੋਜਾਂ ਕਰਦਾ ਰਹਿੰਦਾ ਹੈ| ਹੁਣ ਚੀਨ ਦੀ ਇਕ ਯੂਨੀਵਰਸਿਟੀ ਨੇ ਸਮੁੰਦਰ ਦੀ ਡੂੰਘਾਈ ਵਿਚ ਖੋਜ ਕਰਵਾਉਣ ਵਾਲਾ ਇਕ ਖੋਜੀ ਜਹਾਜ਼ ਬਣਾਇਆ ਹੈ| ਇਸ ਜਹਾਜ਼ ਨੂੰ ਚੀਨ ਦੇ ਮੁਖ ਸ਼ਹਿਰ ਸ਼ੰਘਾਈ ਵਿਚ ਲਾਂਚ ਕੀਤਾ ਗਿਆ| ਇਕ ਸਮਾਚਾਰ ਏਜੰਸੀ ਮੁਤਾਬਕ ਓਸ਼ਨ ਯੂਨੀਵਰਸਿਟੀ ਨੇ ਦੱਸਿਆ ਕਿ ਡੋਂਗਫਾਂਚੋਗ ਨੰਬਰ 3 ਨਾਂ ਦਾ ਇਹ ਜਹਾਜ਼ 103 ਮੀਟਰ ਲੰਬਾ ਅਤੇ 18 ਮੀਟਰ ਚੌੜਾ ਹੈ| ਇਸ ਦਾ ਭਾਰ 5,800 ਟਨ ਹੈ| ਇਸ ਦੀ ਵਧੇਰੇ ਚਾਲ 15 ਨੌਟਿਕਲ ਮੀਲ ਪ੍ਰਤੀ ਘੰਟਾ ਹੈ| ਜਹਾਜ਼ ਨੂੰ ਇਸ ਸਾਲ ਦੇ ਅਖੀਰ ਵਿਚ ਕੰਮ ਤੇ ਲਗਾਇਆ ਜਾਵੇਗਾ| ਇਸ ਦੇ ਮਾਧਿਅਮ ਨਾਲ ਸਮੁੰਦਰ ਦੀ ਡੂੰਘਾਈ ਵਿਚ ਸਰਵੇਖਣ ਕੀਤਾ ਜਾਵੇਗਾ| ਇਸ ਵਿਗਿਆਨੀ ਅਤੇ ਖੋਜੀ ਜਹਾਜ਼ ਜ਼ਰੀਏ ਹਵਾ, ਪਾਣੀ ਅਤੇ ਸਾਗਰ ਤਲ ਦਾ ਵਿਸ਼ਲੇਸ਼ਣ ਕਰਨਾ ਸੰਭਵ ਹੋਵੇਗਾ|

Leave a Reply

Your email address will not be published. Required fields are marked *