ਚੀਨ ਨੇ ਵੈਟੀਕਨ ਤੋਂ ਲਚੀਲਾ ਰੁਖ ਅਪਨਾਉਣ ਦੀ ਕੀਤੀ ਅਪੀਲ

ਬੀਜਿੰਗ, 28 ਦਸੰਬਰ (ਸ.ਬ.) ਚੀਨ ਨੇ ਵੈਟੀਕਨ ਨਾਲ ਦਹਾਕਿਆਂ ਤੋਂ ਚਲ ਰਹੇ ਆਪਣੇ ਵਿਵਾਦ ਤੋਂ ਬਾਅਦ ਹੁਣ ਉਸ ਨਾਲ ਸਬੰਧਾਂ ਵਿੱਚ ਸੁਧਾਰ ਲਈ ਲਚੀਲਾ ਰੁਖ ਅਪਨਾਉਣ ਅਤੇ ਹਾਂ ਪੱਖੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ| ਇਹ ਅਪੀਲ ਚੀਨ ਦੇ ਧਾਰਮਿਕ ਮਾਮਲਿਆਂ ਦੇ ਮੁਖੀ ਨੇ ਕੀਤੀ ਹੈ| ਇਸ ਨਾਲ ਇਕ ਹਫਤਾ ਪਹਿਲਾਂ ਰੋਮਨ ਕੈਥੋਲਿਕ ਚਰਚ ਨੇ ਚੀਨ ਨਾਲ ਸਬੰਧਾਂ ਵਿੱਚ ਸੁਧਾਰ ਲਈ ਢੁੱਕਵੇਂ ਸੰਕੇਤ ਦੀ ਉਮੀਦ ਜਤਾਈ ਸੀ| ਪੋਪ ਫਰਾਂਸਿਸ ਚੀਨ ਨਾਲ ਵੈਟੀਕਨ ਦੇ ਦਹਾਕਿਆਂ ਪੁਰਾਣੇ ਵਿਵਾਦ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ| ਚੀਨ ਦੇ ਕੈਥੋਲਿਕ ਈਸਾਈ ਵੈਟੀਕਨ ਪ੍ਰਤੀ ਵਿਸ਼ਵਾਸ ਰੱਖਣ ਵਾਲੇ ਅਤੇ ਚੀਨ ਦੀ ਸਰਕਾਰ ਪ੍ਰਤੀ ਵਫਾਦਾਰੀ ਵਾਲੇ ਦੋ ਖੇਮਿਆਂ ਵਿੱਚ ਵੰਡੇ ਹੋਏ ਹਨ| ਵੈਟੀਕਨ ਅਤੇ ਚੀਨ ਦੇ ਮਤਭੇਦ ਦਾ ਵੱਡਾ ਕਾਰਨ ਇਹ ਹੈ ਕਿ ਕੈਥੋਲਿਕ ਈਸਾਈਆਂ ਦੇ ਮੁੱਖ ਪਾਦਰੀ ਦੀ ਚੋਣ ਕੌਣ ਕਰੇਗਾ| ਚੀਨ ਦਾ ਕਹਿਣਾ ਹੈ ਕਿ ਮੁੱਖ ਪਾਦਰੀ ਦੀ ਚੋਣ ਸਥਾਨਕ ਈਸਾਈ ਭਾਈਚਾਰੇ ਨੂੰ ਕਰਨੀ ਚਾਹੀਦੀ ਹੈ| ਉਹ ਇਸ ਮਾਮਲੇ ਵਿੱਚ ਪੋਪ ਦੇ ਅਧਿਕਾਰ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ| ਉਸ ਦਾ ਕਹਿਣਾ ਹੈ ਕਿ ਵੈਟੀਕਨ ਨੂੰ ਚੀਨ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣ ਦਾ ਅਧਿਕਾਰ ਨਹੀਂ ਹੈ| ਚੀਨ ਹੁਣ ਮਤਭੇਦ ਘੱਟ ਕਰਨ ਲਈ ਵੈਟੀਕਨ ਤੋਂ ਰਚਨਾਤਮਕ ਵਾਰਤਾ ਚਾਹੁੰਦਾ ਹੈ|

Leave a Reply

Your email address will not be published. Required fields are marked *