ਚੀਨ : ਭਾਰਤੀ ਅਤੇ ਅਮਰੀਕੀ ਦੂਤਘਰਾਂ ਨੇੜੇ ਧਮਾਕਾ

ਬੀਜਿੰਗ, 26 ਜੁਲਾਈ (ਸ.ਬ.) ਚੀਨ ਦੀ ਰਾਜਧਾਨੀ ਬੀਜਿੰਗ ਸਥਿਤ ਅਮਰੀਕੀ ਦੂਤਘਰ ਦੇ ਬਾਹਰ ਅੱਜ ਧਮਾਕਾ ਹੋਇਆ| ਜਿਸ ਜਗ੍ਹਾ ਤੇ ਧਮਾਕਾ ਹੋਇਆ ਹੈ, ਉਸ ਦੇ ਨੇੜੇ ਹੀ ਭਾਰਤੀ ਦੂਤਘਰ ਮੌਜੂਦ ਹੈ| ਇਸ ਧਮਾਕੇ ਵਿਚ ਹਾਲੇ ਤੱਕ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਖਬਰ ਨਹੀਂ ਹੈ| ਧਮਾਕੇ ਦੇ ਬਾਅਦ ਪੁਲੀਸ ਦੀ ਇਕ ਟੀਮ ਮੌਕੇ ਤੇ ਪਹੁੰਚ ਗਈ ਹੈ| ਚਸ਼ਮਦੀਦਾਂ ਦਾ ਕਹਿਣਾ ਹੈ ਕਿ ਧਮਾਕਾ ਜ਼ਬਰਦਸਤ ਨਹੀਂ ਸੀ| ਪੁਲੀਸ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ| ਇਸ ਘਟਨਾ ਦੀ ਜ਼ਿੰਮੇਵਾਰੀ ਕਿਸੇ ਸਮੂਹ ਨੇ ਨਹੀਂ ਲਈ ਹੈ| ਧਮਾਕੇ ਦੇ ਬਾਅਦ ਲੋਕਾਂ ਨੇ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੇ ਹਨ|
ਚੰਗੀ ਕਿਸਮਤ ਨਾਲ ਇਸ ਧਮਾਕੇ ਵਿਚ ਭਾਰਤੀ ਦੂਤਘਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ| ਹਾਲਾਂਕਿ ਇਸ ਧਮਾਕੇ ਦੇ ਬਾਅਦ ਸੋਸ਼ਲ ਮੀਡੀਆ ਤੇ ਦੋ ਤਰ੍ਹਾਂ ਦੀਆਂ ਖਬਰਾਂ ਹਨ| ਜਿੱਥੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਧਮਾਕਾ ਅਮਰੀਕੀ ਦੂਤਘਰ ਦੇ ਬਾਹਰ ਹੋਇਆ ਹੈ, ਉਥੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਭਾਰਤੀ ਦੂਤਘਰ ਦੇ ਬਾਹਰ ਧਮਾਕਾ ਹੋਇਆ ਹੈ| ਜਦਕਿ ਇਸ ਘਟਨਾ ਨੂੰ ਲੈ ਕੇ ਭਾਰਤ, ਚੀਨ ਅਤੇ ਅਮਰੀਕਾ ਤਿੰਨਾਂ ਵਿਚੋਂ ਕਿਸੇ ਨੇ ਵੀ ਧਮਾਕੇ ਦੀ ਪੁਸ਼ਟੀ ਨਹੀਂ ਕੀਤੀ ਹੈ|

Leave a Reply

Your email address will not be published. Required fields are marked *