ਚੀਨ : ਭੂਚਾਲ ਕਾਰਨ ਖਾਨ ਵਿੱਚ ਫਸੇ 9 ਵਿਅਕਤੀਆਂ ਦੀ ਮੌਤ, 10 ਜ਼ਖਮੀ

ਬੀਜਿੰਗ, 10 ਜੂਨ (ਸ.ਬ.) ਪੂਰਬੀ-ਉੱਤਰੀ ਚੀਨ ਦੇ ਜਿਲਿਨ ਸੂਬੇ ਵਿੱਚ ਭੂਚਾਲ ਕਾਰਨ ਕੋਲੇ ਦੀ ਖਾਨ ਵਿੱਚ 9 ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਹੋਰ 10 ਵਿਅਕਤੀ ਜ਼ਖਮੀ ਹੋ ਗਏ| ਭੂਚਾਲ ਮਗਰੋਂ ਕੋਲੇ ਦੀ ਖਾਨ ਵਿੱਚ ਕਰਮਚਾਰੀ ਫਸ ਗਏ| ਰੈਸਕਿਊ ਆਪ੍ਰੇਸ਼ਨ ਤਹਿਤ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਪਰ ਇਸ ਤੋਂ ਪਹਿਲਾਂ ਹੀ 9 ਵਿਅਕਤੀ ਦਮ ਤੋੜ ਚੁੱਕੇ ਸਨ| ਜ਼ਿਕਰਯੋਗ ਹੈ ਕਿ ਭੂਚਾਲ ਦੀ ਤੀਬਰਤਾ ਸਿਰਫ 2.3 ਹੀ ਮਾਪੀ ਗਈ ਪਰ ਇਸ ਦੌਰਾਨ ਖਾਨ ਧੱਸ ਗਈ ਤੇ ਮਜ਼ਦੂਰ ਅੰਦਰ ਹੀ ਫਸ ਗਏ|
ਖਾਨ ਦਾ ਪ੍ਰਬੰਧ ਜਿਉਤਾਈ ਸ਼ਹਿਰ ਦੇ ਜਿਲਿਨ ਲੋਂਗਜੀਆਬਾਓ ਮਾਈਨਿੰਗ ਤਹਿਤ ਆਉਂਦਾ ਹੈ| ਜ਼ਖਮੀਆਂ ਨੂੰ ਇਕ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਖਬਰ ਮੁਤਾਬਕ ਇਸ ਮਾਮਲੇ ਦੀ ਜਾਂਚ ਜਾਰੀ ਹੈ|

Leave a Reply

Your email address will not be published. Required fields are marked *