ਚੀਨ : ਰਸਾਇਣਕ ਧਮਾਕੇ ਦੇ ਸਬੰਧ ਵਿੱਚ 17 ਹੋਰ ਸ਼ੱਕੀ ਹਿਰਾਸਤ ਵਿੱਚ

ਬੀਜਿੰਗ, (ਭਾਸ਼ਾ)ਂ ਪੁਲੀਸ ਨੇ ਪੂਰਬੀ ਚੀਨ ਵਿੱਚ ਰਸਾਇਣਕ ਧਮਾਕੇ ਦੇ ਮਾਮਲੇ ਵਿੱਚ 17 ਹੋਰ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ| ਇਸ ਧਮਾਕੇ ਵਿੱਚ 78 ਵਿਅਕਤੀ ਮਾਰੇ ਗਏ ਸਨ ਅਤੇ ਸੈਂਕੜੇ ਲੋਕ ਜ਼ਖਮੀ ਹੋ ਗਏ ਸਨ| ਪੂਰਬੀ ਜਿਆਂਗਸੂ ਸੂਬੇ ਵਿੱਚ ਧਮਾਕਾ ਹਾਲ ਦੇ ਸਾਲਾਂ ਵਿੱਚ ਦੇਸ਼ ਦੀਆਂ ਸਭ ਤੋਂ ਖਰਾਬ ਉਦਯੋਗਿਕ ਦੁਰਘਟਨਾਵਾਂ ਵਿੱਚੋਂ ਇੱਕ ਸੀ , ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ|
ਯਾਗਚੇਂਗ ਸ਼ਹਿਰ ਦੀ ਸਰਕਾਰ ਨੇ ਟਵਿੱਟਰ ਦੀ ਤਰ੍ਹਾਂ ਚੱਲਣ ਵਾਲੇ ਵੀਬੋ ਅਕਾਊਂਟ ਤੇ ਕਿਹਾ ਕਿ ਪੁਲੀਸ ਨੇ 17 ਸ਼ੱਕੀਆਂ ਦੇ ਖਿਲਾਫ ਅਪਰਾਧਿਕ ਕਦਮ ਚੁੱਕੇ ਹਨ| ਇਸ ਦੇ ਨਾਲ ਹੀ ਇਸ ਧਮਾਕੇ ਦੇ ਸਬੰਧ ਵਿੱਚ ਗ੍ਰਿਫਤਾਰ ਹੋਏ ਲੋਕਾਂ ਦੀ ਗਿਣਤੀ 26 ਤੇ ਪੁੱਜ ਗਈ ਹੈ| 21 ਮਾਰਚ ਨੂੰ ਹੋਏ ਧਮਾਕੇ ਵਿੱਚ ਉਦਯੋਗਿਕ ਪਾਰਕ ਢਹਿ ਗਿਆ ਅਤੇ ਉਸ ਦੇ ਨੇੜਲੇ ਦੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ|

Leave a Reply

Your email address will not be published. Required fields are marked *