ਚੀਨ : ਲੋਹਾ ਖਦਾਨ ਵਿੱਚ ਧਮਾਕਾ, 23 ਮਜ਼ਦੂਰ ਬਚਾਏ ਗਏ ਸੁਰੱਖਿਅਤ

ਬੀਜਿੰਗ, 6 ਜੂਨ (ਸ.ਬ.) ਅਧਿਕਾਰੀਆਂ ਨੇ ਦੱਸਿਆ ਕਿ ਚੀਨ ਦੇ ਉਤਰੀ-ਪੂਰਬੀ ਲੀਓਨਿੰਗ ਸੂਬੇ ਵਿਚ ਕੱਲ ਸ਼ਾਮ ਇੱਕ ਲੋਹਾ ਖਦਾਨ ਵਿਚ ਧਮਾਕਾ ਹੋ ਗਿਆ| ਇਸ ਮਗਰੋਂ ਅੱਜ ਸਵੇਰ ਤੱਕ 23 ਮਜ਼ਦੂਰਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ| ਇਸ ਧਮਾਕੇ ਵਿਚ 11 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 9 ਬੁਰੀ ਤਰ੍ਹਾਂ ਜ਼ਖਮੀ ਹੋ ਗਏ| ਧਮਾਕੇ ਮਗਰੋਂ ਹੁਣ ਤੱਕ 2 ਮਜ਼ਦੂਰ ਲਾਪਤਾ ਹਨ| ਲਾਪਤਾ ਮਜ਼ਦੂਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ|
ਇਹ ਧਮਾਕਾ ਸਥਾਨਕ ਸਮੇਂ ਮੁਤਾਬਕ ਸ਼ਾਮ ਦੇ 4:10 ਵਜੇ ਹੋਇਆ, ਜਦੋਂ ਮਜ਼ਦੂਰ 1000 ਮੀਟਰ ਡੂੰਘੀ ਖਦਾਨ ਵਿੱਚ ਕੰਮ ਕਰ ਰਹੇ ਸਨ| ਖਦਾਨ ਵਿਚ ਧਮਾਕਾ ਹੋਣ ਕਾਰਨ ਹੇਠਾਂ ਤੋਂ ਉਪਰ ਆਉਣ ਦਾ ਰਸਤਾ ਬੰਦ ਹੋ ਗਿਆ ਸੀ, ਜਿਸ ਨਾਲ ਜ਼ਮੀਨ ਹੇਠਾਂ 25 ਮਜ਼ਦੂਰ ਫਸ ਗਏ| ਬਚਾਏ ਗਏ ਮਜ਼ਦੂਰਾਂ ਦੀ ਹਾਲਤ ਸਥਿਰ ਹੈ| ਤਿੰਨ ਬਚਾਅ ਟੀਮਾਂ ਮੌਕੇ ਤੇ ਪਹੁੰਚ ਚੁੱਕੀਆਂ ਹਨ|

Leave a Reply

Your email address will not be published. Required fields are marked *