ਚੀਨ ਵਲੋਂ ਆਪਣੀ ਫੌਜ ਨੂੰ ਛੋਟਾ ਕਰਨ ਲਈ ਫੌਜੀਆਂ ਦੀ ਛਾਂਟੀ ਕਰਨ ਦਾ ਐਲਾਨ

ਬੀਜਿੰਗ, 12 ਜੁਲਾਈ (ਸ.ਬ.)  ਦੁਨੀਆ ਦੀ ਸਭ ਤੋਂ ਵਿਸ਼ਾਲ 23 ਲੱਖ ਸੈਨਿਕਾਂ ਦੀ ਫੌਜ ਸਮਰੱਥਾ ਵਾਲਾ ਚੀਨ ਆਪਣੇ ਇਤਿਹਾਸ ਵਿਚ ਫੌਜ ਵਿਚ ਸਭ ਤੋਂ ਵੱਡੀ ਕਟੌਤੀ ਕਰਨ ਜਾ ਰਿਹਾ ਹੈ| ਆਪਣੀ ਫੌਜ ਦੀ ਪੁਨਰਗਠਨ ਪ੍ਰਕਿਰਿਆ ਦੇ ਤਹਿਤ ਚੀਨ ਸੈਨਿਕਾਂ ਦੀ ਗਿਣਤੀ 10 ਲੱਖ ਤੱਕ ਕਰਨ ਜਾ ਰਿਹਾ ਹੈ| ਚੀਨੀ ਫੌਜ ਦੇ ਆਧਿਕਾਰਤ ਸਮਾਚਾਰ ਪੱਤਰ ਦੀ ਰਿਪੋਰਟ ਅਨੁਸਾਰ ਪੀ. ਐਲ .ਏ (ਪੀਪਲਜ਼ ਲਿਬਰੇਸ਼ਨ ਆਰਮੀ) ਚੀਨ ਜਨਮੁਕਤੀ ਫੌਜ ਨੌਸੈਨਾ ਅਤੇ ਮਿਸਾਇਲ ਬਲ ਸਮੇਤ ਹੋਰ ਸੇਵਾਵਾਂ ਦੀ ਗਿਣਤੀ ਵਧਾਏਗਾ| ਰਿਪੋਰਟ ਦੇ ਅਨੁਸਾਰ ਇਹ ਸੁਧਾਰ ਚੀਨ ਦੇ ਰਣਨੀਤਿਕ ਟੀਚੇ ਅਤੇ ਸੁਰੱਖਿਆ ਜ਼ਰੂਰਤਾਂ ਉਤੇ ਆਧਾਰਿਤ ਹੈ| ਇਸ ਤੋਂ ਪਹਿਲਾਂ ਪੀ. ਐਲ. ਏ (ਪੀਪਲਜ਼ ਲਿਬਰੇਸ਼ਨ ਆਰਮੀ) ਦਾ ਫੋਕਸ ਜ਼ਮੀਨੀ ਲੜਾਈ ਅਤੇ ਅੰਦਰੂਨੀ ਰੱਖਿਆ ਉਤੇ ਕੇਂਦਰਿਤ ਸੀ, ਜੋ ਮੌਲਿਕ ਸੁਧਾਰ ਦੀ ਪ੍ਰਕਿਰਿਆ ਤੋਂ ਲੰਘੇਗਾ | ਇਸ ਅਨੁਸਾਰ ਅਜਿਹਾ ਪਹਿਲੀ ਵਾਰ ਹੈ ਜਦੋਂ ਸਰਗਰਮ ਪੀ. ਐਲ. ਏ ਫੌਜੀ ਕਰਮਚਾਰੀਆਂ ਦੀ ਗਿਣਤੀ ਘੱਟ ਕਰ ਕੇ 10 ਲੱਖ ਤੋਂ ਹੇਠਾਂ ਕੀਤੀ ਜਾਵੇਗੀ | ਇਸ ਅਨੁਸਾਰ ਪੀ. ਐਲ. ਏ ਨੌਸੈਨਾ, ਪੀ. ਐਲ. ਏ ਸਟਰੈਟਜਿਕ ਸਪੋਰਟ ਫੋਰਸ ਅਤੇ ਪੀ. ਐਲ. ਏ  ਰਾਕੇਟ ਫੋਰਸ ਵਿਚ ਸੈਨਿਕਾਂ ਦੀ ਗਿਣਤੀ ਵਧਾਈ ਜਾਵੇਗੀ, ਜਦੋਂ ਕਿ ਪੀ. ਐਲ. ਏ ਏਅਰ ਫੋਰਸ ਦੇ ਸਰਗਰਮ ਫੌਜੀ ਕਰਮਚਾਰੀਆਂ ਦੀ ਗਿਣਤੀ ਉਹੀ ਬਣੀ ਰਹੇਗੀ| ਚੀਨ ਦੇ ਰੱਖਿਆ ਮੰਤਰਾਲੇ ਦੇ ਅੰਕੜੇ ਅਨੁਸਾਰ ਸਾਲ 2013 ਵਿਚ ਪੀ. ਐਲ. ਏ ਫੌਜ ਵਿਚ ਕਰੀਬ 8.50 ਲੱਖ ਯੁੱਧ ਸੈਨਿਕ ਸਨ| ਹਾਲ ਹੀ ਵਿਚ ਪੀ. ਐਲ. ਏ ਫੌਜ ਦੀ ਕੁੱਲ ਤਾਕਤ ਦੇ ਬਾਰੇ ਵਿਚ ਕੋਈ ਆਧਿਕਾਰਤ ਅੰਕੜਾ ਜਾਰੀ ਨਹੀਂ ਕੀਤਾ ਗਿਆ| ਇਸ ਤੋਂ ਪਹਿਲਾਂ ਚੀਨੀ ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਐਲਾਨ ਕੀਤਾ ਸੀ ਕਿ ਪੀ. ਐਲ. ਏ ਵਿਚ ਤਿੰਨ ਲੱਖ ਸੈਨਿਕਾਂ ਤੱਕ ਦੀ ਕਟੌਤੀ ਦੀ ਜਾਵੇਗੀ|

Leave a Reply

Your email address will not be published. Required fields are marked *