ਚੀਨ ਵਿਚ ਬਣਿਆ ਵਰਲਡ ਰਿਕਾਰਡ, 420 ਕਿਲੋਮੀਟਰ ਦੀ ਸਪੀਡ ਨਾਲ 2 ਟ੍ਰੇਨਾਂ ਨੇ ਕੀਤਾ ਇੱਕ-ਦੂਜੇ ਨੂੰ ਪਾਰ

ਬੀਜਿੰਗ, 16 ਜੁਲਾਈ (ਸ.ਬ.) ਚੀਨ ਦੇ ਝੇਂਗਝੋਂਊ ਵਿਚ ਦੋ ਬੁਲੇਟ        ਟ੍ਰੇਨਾਂ 420 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਇੱਕ-ਦੂਜੇ ਦੇ ਨੇੜਿਓਂ ਲੰਘੀਆਂ| ਦੁਨੀਆ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਦੋ       ਟਰੇਨਾਂ ਨੂੰ ਇਸ ਰਫਤਾਰ ਨਾਲ ਮਸਾਨਾਂਤਰ ਰਸਤੇ ਤੋਂ ਕੱਢਿਆ ਗਿਆ ਹੈ| ਜਿਕਰਯੋਗ ਹੈ ਕਿ ਇਨ੍ਹਾਂ ਟਰੇਨਾਂ ਦੇ ਨਾਂ ‘ਗੋਲਡਨ ਫੀਨਿਕਸ’ ਅਤੇ ‘ਡਾਲਫਿਨ ਬਲੂ’ ਹਨ| ਦੋਵੇਂ ਟ੍ਰੇਨਾਂ ਮਸਾਨਾਂਤਰ ਰਸਤਿਓਂ ਲੰਘੀਆਂ| ਦੋਵਾਂ ਨੇ ਜਦੋਂ ਇਕੱਠੀਆਂ ਨੇ ਰਸਤਾ ਪਾਰ ਕੀਤਾ ਤਾਂ ਉਨ੍ਹਾਂ ਵਿਚਾਲੇ 1.6 ਮੀਟਰ ਦੀ ਦੂਰੀ ਸੀ| ਚੀਨ ਦੀਆਂ ਸਟੈਂਡਰਡ ਬੁਲੇਟ ਟ੍ਰੇਨਾਂ ਦੁਨੀਆ ਦੀਆਂ ਪਹਿਲੀਆਂ ਅਜਿਹੀਆਂ ਟ੍ਰੇਨਾਂ ਬਣ ਗਈਆਂ ਹਨ, ਜਿਨ੍ਹਾਂ ਨੇ ਵਰਲਡ ਰਿਕਾਰਡ ਬਣਾਇਆ ਹੈ| ਇਨ੍ਹਾਂ ਦਾ ਅਧਿਕਾਰਕ ਨਾਂ ਇਲੈਕਟ੍ਰਿਕ ਮਲਟੀਪਲ ਯੂਨਿਟ (ਈ. ਐਮ. ਯੂ) ਹੈ| ਜਿਕਰਯੋਗ ਹੈ ਕਿ ‘ਗੋਲਡ ਫੀਨਿਕਸ ਬਲੂ’ ਅਤੇ ‘ਡਾਲਫਿਨ ਬਲੂ’ ਦੋਵੇਂ ਵੱਖ-ਵੱਖ ਕੰਪਨੀ ਦੇ ਮਾਡਲ ਹਨ, ਜਿਨ੍ਹਾਂ ਨੂੰ ਚੀਨ ਦੀ ਰੇਲ ਰੋਲਿੰਗ ਸਟਾਕ ਕਾਰਪੋਰੇਸ਼ਨ ਕੰਟਰੋਲ ਕਰਦੀ ਹੈ| ਚੀਨ ਨੇ 2012 ਵਿਚ ਈ. ਐਮ. ਯੂ. ਟਰੇਨਾਂ ਦਾ ਨਿਰਮਾਣ ਅਤੇ ਖੋਜ ਸ਼ੁਰੂ ਕੀਤੀ ਸੀ ਅਤੇ ਜੂਨ 2015 ਵਿਚ ਇਸ ਨੂੰ ਅਧਿਕਾਰਕ ਤੌਰ ਤੇ ਲਾਂਚ ਕੀਤਾ ਗਿਆ ਸੀ| ਦੱਸਣਯੋਗ ਹੈ ਕਿ ਲਾਂਚਿੰਗ ਦੌਰਾਨ ਟਰਾਇਲ ਵਿਚ ਇਸ ਦੀ ਸਪੀਡ 385 ਕਿਲੋਮੀਟਰ ਸੀ| ਫਿਲਹਾਲ ਚੀਨ ਦੇ ਈ. ਐਮ. ਯੂ. ਫਲੀਟ ਵਿਚ 2,395 ਟਰੇਨਾਂ ਹਨ| ਚੀਨ ਵਿਚ ਹਾਈ ਸਪੀਡ ਟ੍ਰੇਨਾਂ ਦਾ 19,000 ਕਿਲੋਮੀਟਰ ਲੰਬਾ ਨੈਟਵਰਕ ਹੈ, ਜੋ ਦੁਨੀਆ ਦੇ ਕੁੱਲ ਹਾਈ ਸਪੀਡ ਨੈਟਵਰਕ ਦਾ 60 ਫੀਸਦੀ ਹੈ|

Leave a Reply

Your email address will not be published. Required fields are marked *