ਚੀਨ ਵਿਚ ਹੜ੍ਹ ਨਾਲ 18 ਵਿਅਕਤੀਆਂ ਦੀ ਮੌਤ

ਬੀਜਿੰਗ, 17 ਜੁਲਾਈ (ਸ.ਬ.) ਚੀਨ ਦੇ ਉਤਰੀ ਪੂਰਬੀ ਜਿਲਿਨ ਸੂਬੇ ਵਿਚ ਹੜ੍ਹ ਕਾਰਨ ਘੱਟ ਤੋਂ ਘੱਟ 18 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਕਈ ਲੋਕ ਲਾਪਤਾ ਹਨ| ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ| ਸੂਬੇ ਦੇ ਮੱਧ ਅਤੇ ਪੂਰਬੀ ਹਿੱਸਿਆਂ ਵਿਚ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਭਾਰੀ ਮੀਂਹ ਕਾਰਨ ਹੜ੍ਹ ਆ ਗਏ|
ਸ਼ਹਿਰ ਵਿਚ ਹੜ੍ਹ ਕੰਟਰੋਲ ਅਤੇ ਸੋਕਾ ਰਾਹਤ ਵਿਭਾਗ ਮੁਤਾਬਕ ਜਿਲਿਨ ਸ਼ਹਿਰ ਵਿਚ ਭਾਰੀ ਹੜ੍ਹ ਆਇਆ ਹੋਇਆ ਹੈ ਅਤੇ 1,10,000 ਤੋਂ ਜ਼ਿਆਦਾ ਵਿਅਕਤੀਆਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਗਿਆ ਹੈ| ਸਰਕਾਰੀ ਸਮਾਚਾਰ ਏਜੰਸੀ ਮੁਤਾਬਕ ਸ਼ਹਿਰ ਵਿਚ 32,360 ਮੈਂਬਰਾਂ ਦੇ ਦਲ ਨੂੰ ਤਾਇਨਾਤ ਕੀਤਾ ਗਿਆ ਹੈ| ਇਹ ਦਲ ਮਲਬਾ ਹਟਾਉਣ, ਪੁਲਾਂ ਦੀ ਮੁਰੰਮਤ ਕਰਨ, ਘਰਾਂ ਵਿਚ ਫੋਨ ਅਤੇ ਬੀਜਲੀ ਸੇਵਾ ਬਹਾਲ ਕਰਨ ਦੇ ਕੰਮ ਵਿਚ ਜੁਟਿਆ ਹੋਇਆ ਹੈ|

Leave a Reply

Your email address will not be published. Required fields are marked *