ਚੀਨ ਵਿੱਚ ਆਏ ਭੂਚਾਲ ਕਾਰਨ ਪੰਜ ਵਿਅਕਤੀ ਜ਼ਖ਼ਮੀ

ਬੀਜਿੰਗ, 9 ਫਰਵਰੀ (ਸ.ਬ.) ਚੀਨ ਵਿੱਚ ਦੱਖਣੀ-ਪੱਛਮੀ ਯੂਨਾਨ ਸੂਬੇ ਦੀ ਲੁਡੀਆਨ ਕਾਊਂਟੀ ਵਿੱਚ 4.9 ਤੀਬਰਤਾ ਵਾਲਾ ਭੂਚਾਲ ਆਉਣ ਕਾਰਨ ਪੰਜ ਵਿਅਕਤੀ ਜ਼ਖ਼ਮੀ ਹੋ ਗਏ ਅਤੇ ਕੁਝ ਪੁਰਾਣੇ ਮਕਾਨ ਨਸ਼ਟ ਹੋ ਗਏ| ਚੀਨ ਭੂਚਾਲ ਨੈਟਵਰਕ ਕੇਂਦਰ (ਸੀ.ਈ.ਐਨ. ਸੀ.) ਨੇ ਦੱਸਿਆ ਕਿ ਭੂਚਾਲ ਲੁਡੀਆਨ ਵਿੱਚ ਬੁੱਧਵਾਰ ਰਾਤੀਂ 7.11 ਵਜੇ ਆਇਆ, ਜਿਸ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ| ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ| ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਭੂਚਾਲ ਦੇ       ਕੇਂਦਰ ਦੇ ਨਜ਼ਦੀਕ ਰਹਿਣ ਵਾਲੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਕਾਫੀ ਸ਼ਕਤੀਸ਼ਾਲੀ ਸੀ| ਲੋਂਗਤੌਸ਼ਾਨ ਟਾਊਨਸ਼ਿਪ ਦੇ ਵੱਲ ਜਾਣ ਵਾਲੀ ਸੜਕ ਦੇ ਇੱਕ ਹਿੱਸੇ ਨੂੰ ਉੱਥੇ ਚੱਟਾਨਾਂ ਡਿੱਗਣ ਕਾਰਨ ਬੰਦ ਕਰ ਦਿੱਤਾ ਗਿਆ ਹੈ|

Leave a Reply

Your email address will not be published. Required fields are marked *