ਚੀਨ ਵਿੱਚ ਆਪਣੇ ਰਿਪੋਰਟਰ ਦਾ ਵੀਜ਼ਾ ਖਾਰਿਜ ਹੋਣ ਕਾਰਨ ਚਿੰਤਾ ਵਿੱਚ ਅਮਰੀਕਾ
ਬੀਜਿੰਗ, 24 ਅਗਸਤ (ਸ.ਬ.) ਅਮਰੀਕੀ ਅੰਬੈਸੀ ਨੇ ਕਿਹਾ ਕਿ ਉਹ ਚੀਨ ਵਿੱਚ ਵਿਦੇਸ਼ੀ ਅਤੇ ਘਰੇਲੂ ਪੱਤਰਕਾਰਾਂ ਦੇ ਕੰਮ ਉਤੇ ਲੱਗੀਆਂ ਰੋਕਾਂ ਨੂੰ ਲੈ ਕੇ ਬਹੁਤ ਚਿੰਤਤ ਹਨ| ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਹੈ ਜਦ ਚੀਨ ਨੇ ਇਕ ਏਜੰਸੀ ਲਈ ਅਮਰੀਕੀ ਪੱਤਰਕਾਰ ਨੂੰ ਵੀਜ਼ਾ ਦੋਬਾਰਾ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ| ਕਮਿਊਨਿਸਟ ਸਰਕਾਰ ਵਲੋਂ ਵੀਜ਼ਾ ਅਰਜ਼ੀ ਖਾਰਜ ਕਰਨ ਤੋਂ ਬਾਅਦ ਪੱਤਰਕਾਰ ਮੇਘਾ ਰਾਜਗੋਪਾਲਨ ਨੂੰ ਦੇਸ਼ ਛੱਡਣਾ ਪਿਆ| ਇਸ ਨੂੰ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਵਿਸ਼ਿਆਂ ਉੱਤੇ ਉਨ੍ਹਾਂ ਦੇ ਕੰਮ ਨੂੰ ਲੈ ਕੇ ਸਜ਼ਾ ਦੇ ਤੌਰ ਉਤੇ ਦੇਖਿਆ ਜਾ ਰਿਹਾ ਹੈ| ਚੀਨ ਨੇ ਰਾਜਗੋਪਾਲਨ ਨੂੰ ਦੇਸ਼ ਵਿੱਚੋਂ ਕੱਢਣ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਅੰਬੈਸੀ ਦੇ ਬਿਆਨ ਵਿੱਚ ਉਨ੍ਹਾਂ ਦੇ ਨਾਮ ਦਾ ਜ਼ਿਕਰ ਨਹੀਂ ਹੈ| ਅੰਬੈਸੀ ਨੇ ਕਿਹਾ ਕਿ ਚੀਨ ਵਿੱਚ ਵਧੀਆ ਆਜ਼ਾਦੀ ਦੀ ਜ਼ਰੂਰਤ ਹੈ ਕਿਉਂਕਿ ਇਸ ਦਾ ਸਬੰਧ ਅਮਰੀਕਾ ਵਿੱਚ ਚੀਨੀ ਮੀਡੀਆ ਨੂੰ ਮਿਲਣ ਵਾਲੀ ਆਜ਼ਾਦੀ ਤੋਂ ਹੈ|