ਚੀਨ ਵਿੱਚ ਇਕ ਵਿਅਕਤੀ ਨੂੰ ਬਰਡਫਲੂ ਹੋਇਆ

ਬੀਜਿੰਗ, 30 ਦਸੰਬਰ (ਸ.ਬ.) ਚੀਨ ਵਿੱਚ ਸ਼ੰਘਾਈ ਦੇ ਸਿਹਤ ਅਧਿਕਾਰੀਆਂ ਨੇ ਐਚ7ਐਨ9 ਬਰਡ ਫਲ ਦੀ ਇਨਫੈਕਸ਼ਨ ਨਾਲ ਇਕ ਆਦਮੀ ਦੇ ਪੀੜਤ ਹੋਣ ਦੇ ਨਵੇਂ ਮਾਮਲੇ ਦੀ ਪੁਸ਼ਟੀ ਕੀਤੀ ਹੈ| ਚੀਨ ਦੀ ਮੀਡੀਆ ਰਿਪੋਰਟਾਂ ਮੁਤਾਬਕ ਪੀੜਤ ਆਦਮੀ ਨੂੰ ਹਸਤਪਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ| ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ| ਸ਼ੰਘਾਈ ਵਿੱਚ ਇਸ ਤੋਂ ਪਹਿਲਾਂ ਇਸ ਮਹੀਨੇ ਐਚ7ਐਨ9 ਇਕ ਆਦਮੀ ਦੇ ਪੀੜਤ ਹੋਣ ਦਾ ਮਾਮਲਾ ਸਾਹਮਣੇ ਆ ਚੁੱਕਿਆ ਹੈ| 2.4 ਕਰੋੜ ਦੀ ਆਬਾਦੀ ਅਤੇ ਚੀਨ ਦੇ ਜ਼ਿਆਦਾਤਰ ਜਨਸੰਖਿਆ ਵਾਲੇ ਸ਼ਹਿਰ ਸ਼ੰਘਾਈ ਵਿੱਚ ਸਰਦੀ ਦੇ ਮੌਸਮ ਵਿੱਚ ਬਰਡ ਫਲੂ ਦੇ ਪ੍ਰਕੋਪ ਦਾ ਸਭ ਤੋਂ ਜ਼ਿਆਦਾ ਖਤਰਾ ਰਹਿੰਦਾ ਹੈ|

Leave a Reply

Your email address will not be published. Required fields are marked *