ਚੀਨ ਵਿੱਚ ਕਿਸ਼ਤੀ ਹਾਦਸਾ, 11 ਵਿਅਕਤੀ ਲਾਪਤਾ

ਬੀਜਿੰਗ, 20 ਦਸੰਬਰ (ਸ.ਬ.) ਪੂਰਬੀ ਚੀਨ ਤੱਟ ਦੇ ਨਜ਼ਦੀਕ ਇੱਕ  ਵਪਾਰਕ ਜਹਾਜ਼ ਅਤੇ ਮੱਛੀਆਂ ਫੜਨ ਵਾਲੀ ਇੱਕ ਕਿਸ਼ਤੀ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ| ਹਾਦਸੇ ਤੋਂ ਬਾਅਦ ਕਿਸ਼ਤੀ ਵਿੱਚ ਸਵਾਰ 11 ਵਿਅਕਤੀ ਲਾਪਤਾ ਹੋ ਗਏ| ਸ਼ਹਿਰ ਦੇ ਸਮੁੰਦਰੀ ਤਲਾਸ਼ ਅਤੇ ਰੱਖਿਆ ਕੇਂਦਰ  ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਇਹ ਹਾਦਸਾ ਫੁਜੀਆਤ ਸ਼ਹਿਰ ਦੇ ਨਜ਼ਦੀਕ ਸਥਿਤ ਇੱਮ ਸਮੁੰਦਰ ਵਿਚ ਵਾਪਰਿਆ|
ਮੱਛੀਆਂ ਫੜਨ ਵਾਲੀ ਕਿਸ਼ਤੀ ਕਵਾਂਝੋਓ ਸ਼ਹਿਰ ਦੀ ਸੀ ਅਤੇ ਇਸ ਵਿੱਚ ਕੁੱਲ 14 ਮਛੇਰੇ ਸਵਾਰ ਸਨ| ਹਾਦਸੇ ਵੇਲੇ ਸਾਰੇ ਸਮੁੰਦਰ ਵਿੱਚ ਡਿੱਗ ਪਏ| ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਦੱਸਿਆ ਕਿ ਇੰਨ੍ਹਾਂ ਵਿੱਚੋਂ ਤਿੰਨ ਵਿਅਕਤੀਆਂ ਨੂੰ ਬਚਾ ਲਿਆ ਗਿਆ ਅਤੇ ਬਾਕੀ ਅਜੇ ਵੀ ਲਾਪਤਾ ਹਨ| ਲਾਪਤਾ ਮਛੇਰਿਆਂ ਦੀ ਭਾਲ ਵਿੱਚ ਇੱਕ ਹੈਲੀਕਾਪਟਰ ਅਤੇ 15 ਕਿਸ਼ਤੀਆਂ ਜੁਟੀਆਂ ਹੋਈਆਂ ਹਨ|

Leave a Reply

Your email address will not be published. Required fields are marked *