ਚੀਨ ਵਿੱਚ ਕਿਸ਼ਤੀ ਹਾਦਸਾ, 6 ਦੀ ਮੌਤ ਤੇ 12 ਲਾਪਤਾ

ਬੀਜਿੰਗ, 24 ਮਈ (ਸ.ਬ.) ਚੀਨ ਦੇ ਗੁਯਾਂਗ ਸੂਬੇ ਦੀ ਨਦੀ ਵਿਚ ਇਕ ਕਿਸ਼ਤੀ ਪਲਟ ਗਈ| ਇਸ ਹਾਦਸੇ ਵਿਚ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 12 ਹੋਰ ਲਾਪਤਾ ਹੋ ਗਏ| ਸਥਾਨਕ ਅਧਿਕਾਰੀਆਂ ਨੇ ਅੱਜ ਇਸ ਹਾਦਸੇ ਦੀ ਪੁਸ਼ਟੀ ਕੀਤੀ| ਸੂਤਰਾਂ ਮੁਤਾਬਕ ਰਾਹਤ ਅਤੇ ਬਚਾਅ ਕੰਮ ਵਿਚ ਪੁਲੀਸ, ਐਮਰਜੈਂਸੀ ਸੇਵਾ ਵਿਭਾਗ ਦੇ ਅਧਿਕਾਰੀ, ਆਵਾਜਾਈ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਜੁਟੇ ਹੋਏ ਹਨ|
ਲਾਪਤਾ ਵਿਅਕਤੀਆਂ ਦੀ ਤਲਾਸ਼ ਜਾਰੀ ਹੈ| ਕਿਸ਼ਤੀ ਨੂੰ ਨਦੀ ਵਿਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ| ਕਿਸ਼ਤੀ ਪਲਟਣ ਸਮੇਂ ਉਸ ਵਿਚ 29 ਲੋਕ ਸਵਾਰ ਸਨ| ਬੀਪਨ ਨਦੀ ਵਿੱਚ ਇਕ ਕਿਸ਼ਤੀ ਪਲਟ ਗਈ| ਇਸ ਹਾਦਸੇ ਵਿਚ ਹੁਣ ਤੱਕ 11 ਵਿਅਕਤੀਆਂ ਨੂੰ ਬਚਾਇਆ ਗਿਆ ਹੈ|

Leave a Reply

Your email address will not be published. Required fields are marked *