ਚੀਨ ਵਿੱਚ ਕੋਇਲੇ ਦੀ ਖਾਣ ਢਹਿਣ ਕਾਰਨ 9 ਕਾਮਿਆਂ ਦੀ ਮੌਤ

ਬੀਜਿੰਗ, 18 ਜਨਵਰੀ(ਸ.ਬ.) ਉੱਤਰੀ ਚੀਨ ਦੇ ਸ਼ਾਂਕਸ਼ੀ ਸੂਬੇ ਵਿੱਚ ਕੋਲੇ ਦੀ ਖਾਣ ਢਹਿਣ ਨਾਲ ਘੱਟੋ-ਘੱਟ 9 ਕਾਮਿਆਂ ਦੀ ਮੌਤ ਹੋ ਗਈ, ਜਦੋਂਕਿ ਇੱਕ ਕਾਮੇ ਨੂੰ ਬਚਾ ਲਿਆ ਗਿਆ| ਬਚਾਅ ਕਰਮਚਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਸ਼ੁਓਝਾਓ ਸ਼ਹਿਰ ਦੀ ਦਾਂਸ਼ੂਈਗੋਓ ਕੋਲਾ ਖਾਣ ਵਿੱਚ ਵਾਪਰਿਆ| ਹਾਦਸੇ ਵੇਲੇ ਖਾਣ ਵਿੱਚ ਕੁੱਲ 10 ਮਜ਼ਦੂਰ ਮੌਜੂਦ ਸਨ| ਚੀਨ ਦੀ ਸਰਕਾਰੀ ਸਮਾਚਾਰ   ਏਜੰਸੀ ਸ਼ਿਨਹੂਆ ਨੇ ਦੱਸਿਆ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ| ਜਿਕਰਯੋਗ ਹੈ ਕਿ ਇਸੇ ਮਹੀਨੇ ਮੱਧ ਚੀਨ ਦੇ ਹੈਨਾਨ ਸੂਬੇ ਵਿੱਚ ਇੱਕ ਕੋਲਾ ਖਾਣ ਵਿੱਚ ਹੋਏ ਧਮਾਕੇ ਵਿੱਚ 12 ਲੋਕ ਮਾਰੇ ਗਏ ਸਨ| ਇਹ ਧਮਾਕਾ ਡੇਂਗਫੇਂਗ ਸ਼ਹਿਰ ਵਿੱਚ ਸ਼ੁਝੂਆਂਗ ਟਾਊਨਸ਼ਿੱਪ ਦੀ ਸ਼ਿਨਗਯੂ ਕੋਲਾ ਖਾਣ ਵਿੱਚ ਹੋਇਆ ਸੀ|

Leave a Reply

Your email address will not be published. Required fields are marked *