ਚੀਨ ਵਿੱਚ ਕੋਲੇ ਦੀ ਖਾਣ ਵਿੱਚ ਧਮਾਕੇ ਕਾਰਨ ਅੱਠ ਲੋਕਾਂ ਦੀ ਮੌਤ, ਤਿੰਨ ਲਾਪਤਾ

ਬੀਜਿੰਗ, 14 ਫਰਵਰੀ (ਸ.ਬ.) ਮੱਧ ਚੀਨ ਵਿੱਚ ਹੂਨਾਨ ਸੂਬੇ ਦੀ ਇੱਕ ਕੋਲਾ ਖਾਣ ਵਿੱਚ ਅੱਜ ਧਮਾਕਾ ਹੋਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਤਿੰਨ ਹੋਰ ਲਾਪਤਾ ਹੋ ਗਏ| ਲਾਓਡੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਲਿਆਨਯੂਆਨ ਸਿਟੀ ਦੇ ਜੁਬਾਓ ਕੋਲੇ ਖਾਣ ਵਿੱਚ ਅੱਜ ਤੜਕੇ ਧਮਾਕਾ ਹੋਇਆ| ਇਹ ਕੋਲਾ ਖਾਣ ਲਾਓਡੀ ਪ੍ਰਸ਼ਾਸਨ ਦੇ ਤਹਿਤ ਆਉਂਦੀ ਹੈ| ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਧਮਾਕਾ ਹੋਇਆ, ਉਦੋਂ ਖਾਣ ਦੇ ਅੰਦਰ ਕੁੱਲ 29 ਲੋਕ ਕੰਮ ਕਰ ਰਹੇ ਸਨ, ਜਿਨ੍ਹਾਂ ਵਿੱਚੋਂ 17 ਵਿਅਕਤੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ| ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੀ ਖ਼ਬਰ ਮੁਤਾਬਕ ਧਮਾਕੇ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਅਤੇ ਤਿੰਨ ਹੋਰ ਲਾਪਤਾ ਹੋ ਗਏ| ਇਹ ਖਾਣ ਲਿਆਨਯੁਆਨ ਸਿਟੀ ਦੇ ਦੋਓਲਿਸ਼ਾਨ ਟਾਊਨਸ਼ਿੱਪ ਵਿੱਚ ਸਥਿਤ ਹੈ| ਜ਼ਿਕਰਯੋਗ ਹੈ ਕਿ ਚੀਨ ਦੁਨੀਆ ਦਾ ਸਭ ਤੋਂ ਵੱਡਾ ਕੋਲੇ ਦਾ ਉਤਪਾਦਕ ਅਤੇ ਸਭ ਤੋਂ ਵਧੇਰੇ ਖ਼ਪਤ ਕਰਨ ਵਾਲਾ ਦੇਸ਼ ਹੈ|

Leave a Reply

Your email address will not be published. Required fields are marked *