ਚੀਨ ਵਿੱਚ ਖੁੱਲ੍ਹਿਆ ਦੁਨੀਆ ਦਾ ਸਭ ਤੋਂ ਵੱਡਾ ‘ਫੈਰਿਸ ਵ੍ਹੀਲ’

ਬੀਜਿੰਗ, 17 ਮਈ (ਸ.ਬ.) ਚੀਨ ਦੇ ਵੇਈਫਾਂਗ ਸ਼ਹਿਰ ਵਿਚ ਦੁਨੀਆ ਦਾ ਸਭ ਤੋਂ ਵੱਡਾ ਬਿਨਾਂ ਤਾਰਾਂ ਦਾ ‘ਫੈਰਿਸ ਵ੍ਹੀਲ’ ਅਧਿਕਾਰਿਕ ਤੌਰ ਤੇ ਨੂੰ ਜਨਤਾ ਲਈ ਖੋਲ੍ਹਿਆ ਗਿਆ| ਇਸ ਝੂਲੇ ਤੇ ਬੈਠਣਾ ਬੱਚਿਆਂ ਦੀ ਖੇਡ ਨਹੀਂ| ਇਸ ਝੂਲੇ ਦੀਆਂ ਕਈ ਖਾਸੀਅਤਾਂ ਹਨ, ਜਿਸ ਕਾਰਨ ਇਹ ਰੋਮਾਂਚ ਦੇ ਸ਼ੁਕੀਨਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ| ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਝੂਲਾ ਕਾਫੀ ਵੱਡਾ ਹੈ ਪਰ ਇਸ ਵਿਚ ਇਕ ਵੀ ਤਾਰ ਨਹੀਂ ਲੱਗੀ ਹੈ| ਇਹ ਝੂਲਾ 475 ਫੁੱਟ ਉੱਚਾ ਹੈ|
ਇਸ ਹਿਸਾਬ ਨਾਲ ਇਹ ਲੰਡਨ ਵਿਚ ਲੱਗੇ ‘ਲੰਡਨ ਆਈ’ ਤੋਂ ਤਕਰੀਬਨ 10 ਮੀਟਰ ਮਤਲਬ 32 ਫੁੱਟ ਉੱਚਾ ਹੈ| ਉਂਝ ਦੁਨੀਆ ਦਾ ਸਭ ਤੋਂ ਉੱਚਾ ਝੂਲਾ ਲਾਸ ਵੇਗਾਸ ਦਾ ‘ਹਾਈ ਰੋਲਰ’ ਹੈ| ਇਸ ਦੀ ਉੱਚਾਈ 550 ਫੁੱਟ ਹੈ ਅਤੇ ਇਸ ਦੀ ਰਿਮ ਨੂੰ 112 ਕੇਬਲ ਜ਼ਰੀਏ ਹੱਬ ਨਾਲ ਜੋੜਿਆ ਗਿਆ ਹੈ|
ਚੀਨ ਦੇ ਇਸ ਝੂਲੇ ਵਿਚ 36 ਕਾਰਟ (ਡੱਬੇ) ਲੱਗੇ ਹਨ ਅਤੇ ਹਰੇਕ ਡੱਬੇ ਵਿਚ 10 ਲੋਕ ਬੈਠ ਸਕਦੇ ਹਨ| ਝੂਲੇ ਤੇ ਸਵਾਰ ਹੋਣ ਵਾਲੇ ਲੋਕਾਂ ਦੇ ਮਨੋਰੰਜਨ ਲਈ ਹਰੇਕ ਡੱਬੇ ਵਿਚ ਵਾਈ-ਫਾਈ, ਏ. ਸੀ., ਅਤੇ ਟੀ. ਵੀ. ਲਗਾਇਆ ਗਿਆ ਹੈ| ਇਸ ਝੂਲੇ ਦੇ ਨਿਰਮਾਣ ਅਤੇ ਸੰਚਾਲਨ ਵਿਚ 1.74 ਕਰੋੜ ਪੌਂਡ ਦੀ ਲਾਗਤ ਆਈ ਹੈ| ਇਸ ਝੂਲੇ ਦਾ ਇਕ ਚੱਕਰ ਪੂਰਾ ਹੋਣ ਵਿਚ 30 ਮਿੰਟ ਦਾ ਸਮਾਂ ਲੱਗਦਾ ਹੈ| ਚੀਨ ਦੇ ਝੂਲੇ ਨੂੰ ‘ਬੋਹਾਈ ਆਈ’ ਨਾਮ ਦਿੱਤਾ ਗਿਆ ਹੈ| ਇਹ ਨਾਮ ਇਸ ਨੂੰ ਬੋਹਾਈ ਸਮੁੰਦਰ ਕਾਰਨ ਮਿਲਿਆ ਹੈ| ਕਿਉਂਕਿ ਵੇਈਫਾਂਗ ਸ਼ਹਿਰ ਇਸ ਦੇ ਕਿਨਾਰੇ ਵਸਿਆ ਹੈ|
ਇਸ ਦੇ ਠੀਕ ਹੇਠਾਂ ਬੇਲਾਂਗ ਨਦੀ ਵੱਗਦੀ ਹੈ| ਜਿਸ ਨਾਲ ਇਸ ਝੂਲੇ ਵਿਚ ਬੈਠਣ ਵਾਲੇ ਨਦੀ ਅਤੇ ਉਸ ਦੀਆਂ ਵਾਦੀਆਂ ਦਾ ਪੂਰਾ ਮਜ਼ਾ ਲੈ ਸਕਦੇ ਹਨ| ਬੋਹਾਈ ਆਈ ਦੀ ਇਕ ਹੋਰ ਖਾਸੀਅਤ ਇਹ ਹੈ ਕਿ ਇਹ 540 ਮੀਟਰ ਚੌੜੀ ਬੇਲਾਂਗ ਨਦੀ ਦੇ ਪੁਲ ਤੇ ਬਣਿਆ ਹੈ| ਇਸ ਦੇ ਨਿਰਮਾਣ ਵਿਚ 4600 ਟਨ ਸਟੀਲ ਦੀ ਵਰਤੋਂ ਕੀਤੀ ਗਈ ਹੈ|

Leave a Reply

Your email address will not be published. Required fields are marked *