ਚੀਨ ਵਿੱਚ ਗੈਸ ਪਾਈਪਲਾਈਨ ਵਿੱਚ ਧਮਾਕਾ, 5 ਦੀ ਮੌਤ

ਬੀਜਿੰਗ, 5 ਜੁਲਾਈ (ਸ.ਬ.) ਚੀਨ ਦੇ ਉੱਤਰੀ-ਪੂਰਬੀ ਜਿਲਿਨ ਪ੍ਰਾਂਤ ਵਿੱਚ ਇਕ ਹਸਪਤਾਲ ਦੇ ਨੇੜੇ ਗੈਸ ਪਾਈਪਲਾਈਨ ਵਿੱਚ ਧਮਾਕਾ ਹੋ ਜਾਣ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ 89 ਹੋਰ ਜ਼ਖਮੀ ਹੋ ਗਏ| ਅਧਿਕਾਰੀਆਂ ਨੇ ਦੱਸਿਆ ਕਿ ਸੋਂਗਯੁਆਨ ਸ਼ਹਿਰ ਵਿੱਚ ਇਹ ਦੁਰਘਟਨਾ ਉਸ ਸਮੇਂ ਹੋਈ, ਜਦੋਂ ਕਰਮਚਾਰੀ ਗੈਸ ਪਾਈਪਲਾਈਨ ਦੇ ਰਿਸਾਅ ਵਾਲੀ ਜਗ੍ਹਾ ਤੇ ਮੁਰਮੰਤ ਕਰ ਰਹੇ ਸਨ| ਸਰਕਾਰੀ ਸਮਾਚਾਰ ਏਜੰਸੀ ਸ਼ਿਨਹੁਆ ਮੁਤਾਬਕ ਧਮਾਕੇ ਨਾਲ ਹਸਪਤਾਲ ਦੇ ਮਰੀਜ਼ ਅਤੇ ਕਰਮਚਾਰੀ ਪ੍ਰਭਾਵਿਤ ਹੋਏ ਹਨ| ਹੁਣ ਤੱਕ ਇਸ ਧਮਾਕੇ ਵਿੱਚ 5 ਲੋਕਾਂ ਦੇ ਮਾਰੇ ਜਾਣ ਸਮੇਤ 14 ਲੋਕਾਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਪੁਸ਼ਟੀ ਹੋਈ ਹੈ| ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਚਾਅ ਕੰਮ ਜਾਰੀ ਹੈ ਅਤੇ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *