ਚੀਨ ਵਿੱਚ ਗੈਸ ਪਾਈਪਲਾਈਨ ਵਿੱਚ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ

ਬੀਜਿੰਗ, 28 ਦਸੰਬਰ (ਸ.ਬ.) ਚੀਨ ਦੇ ਉੱਤਰੀ ਸ਼ਹਿਰ ਤਿਆਨਜਿਨ ਵਿੱਚ ਨੂੰ ਇੱਕ ਗੈਸ ਪਾਈਪਲਾਈਨ ਵਿੱਚ ਅੱਗ ਲੱਗ ਗਈ| ਹਾਲਾਂਕਿ ਇਸ ਹਾਦਸੇ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ| ਤਿਆਨਜਿਨ ਪੁਲੀਸ ਨੇ ਦੱਸਿਆ ਕਿ ਅੱਗ ਸ਼ਹਿਰ ਦੇ ਇੱਕ ਉਦਯੋਗਿਕ ਇਲਾਕੇ ਵਿੱਚ ਇੱਕ ਦਫ਼ਤਰ ਇਮਾਰਤ ਦੇ ਬਾਹਰ ਇੱਕ ਪਾਈਪਲਾਈਨ ਵਿੱਚ ਲੱਗੀ| ਪੁਲੀਸ ਅਤੇ ਫਾਇਰਫਾਈਟਰਜ਼ ਨੇ ਮੌਕੇ ਤੇ ਪਹੁੰਚ ਕੇ ਪਾਈਪਲਾਈਨ ਨੂੰ ਬੰਦ ਕਰ ਦਿੱਤਾ ਅਤੇ ਅੱਗ ਤੇ ਕਾਬੂ ਪਾਇਆ| ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਗਸਤ ਵਿੱਚ ਤਿਆਨਜਿਨ ਵਿੱਚ ਕੈਮੀਕਲ ਧਮਾਕਿਆਂ ਵਿੱਚ 170 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਸੀ|

Leave a Reply

Your email address will not be published. Required fields are marked *