ਚੀਨ ਵਿੱਚ ਢਹਿ-ਢੇਰੀ ਹੋਈਆਂ ਤਿੰਨ ਰਿਹਾਇਸ਼ੀ ਇਮਾਰਤਾਂ, ਕਈ ਲੋਕ ਮਲਬੇ ਹੇਠ ਦੱਬੇ

ਬੀਜਿੰਗ, 2 ਫਰਵਰੀ (ਸ.ਬ.) ਚੀਨ ਦੇ ਝੇਜਿਆਂਗ ਜ਼ਿਲੇ ਵਿੱਚ ਅੱਜ ਸਵੇਰੇ ਤਿੰਨ ਰਿਹਾਇਸ਼ੀ ਇਮਾਰਤਾਂ ਢਹਿ-ਢੇਰੀ ਹੋ ਗਈਆਂ| ਇਸ ਹਾਦਸੇ ਤੋਂ ਬਾਅਦ ਬਹੁਤ ਸਾਰੇ ਮਲਬੇ ਹੇਠ ਦੱਬੇ ਗਏ| ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਮੁਤਾਬਕ ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਸਵੇਰੇ 8 ਵਜੇ ਉਦਯੋਗਿਕ ਸ਼ਹਿਰ ਵਾਨਜਾਓ ਵਿੱਚ ਵਾਪਰਿਆ| ਹਾਦਸੇ ਵੇਲੇ ਬਹੁਤ ਸਾਰੇ ਇਮਾਰਤਾਂ ਦੇ ਅੰਦਰ ਸਨ, ਜਿਸ ਕਰਾਨ ਉਹ ਮਲਬੇ ਦੇ ਹੇਠਾਂ ਦੱਬ ਗਏ| ਫਿਲਹਾਲ ਇੱਥੇ ਰਾਹਤ ਅਤੇ ਬਚਾਅ ਕਾਰਜ ਵੱਡੇ ਪੱਧਰ ਤੇ ਚੱਲ ਰਿਹਾ ਹੈ| ਇਮਾਰਤਾਂ ਦੇ ਡਿੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ|

Leave a Reply

Your email address will not be published. Required fields are marked *