ਚੀਨ ਵਿੱਚ ਤਰਲ ਗੈਸ ਫੈਲਣ ਨਾਲ ਹਾਈਵੇ ਤੇ ਲੱਗੀ ਅੱਗ

ਬੀਜਿੰਗ, 12 ਫਰਵਰੀ (ਸ.ਬ.) ਚੀਨ ਵਿਚ ਇਕ ਹਾਈਵੇ ਤੇ ਤਰਲ ਕੁਦਰਤੀ ਗੈਸ (ਐਲ. ਐਨ. ਜੀ.) ਨਾਲ ਭਰੇ ਇਕ ਟੈਂਕਰ ਦੇ ਪਲਟ ਜਾਣ ਨਾਲ ਪੂਰੀ ਸੜਕ ਅੱਗ ਦੀਆਂ ਲਪਟਾਂ ਵਿਚ ਘਿਰ ਗਈ| ਅੱਗ ਕਾਰਨ ਉਥੋਂ ਲੰਘ ਰਹੇ ਵਾਹਨ ਚਾਲਕਾਂ ਦੀ ਜਾਨ ਤੇ ਬਣ ਆਈ| ਉਥੋਂ ਲੰਘ ਰਹੀ ਇਕ ਕਾਰ ਦੇ ਕੈਮਰੇ ਤੋਂ ਮਿਲੀ ਫੁਟੇਜ ਵਿਚ ਨੀਲੇ ਰੰਗ ਦੀ ਇਕ ਕਾਰ ਨੂੰ ਅੱਗ ਦੀਆਂ ਲਪਟਾਂ ਵਿਚ ਘਿਰਿਆ ਦੇਖਿਆ ਜਾ ਸਕਦਾ ਹੈ| ਘਟਨਾ ਤੋਂ ਕੁਝ ਹੀ ਦੇਰ ਪਹਿਲਾਂ ਇਹ ਕਾਰ ਟੈਂਕਰ ਟਰੱਕ ਦੇ ਪਿੱਛੇ ਸੀ| ਜਿਵੇਂ ਹੀ ਕਾਰ ਟੈਂਕਰ ਨੇੜੇ ਪਹੁੰਚੀ, ਟਕੱਰ ਪਲਟ ਗਿਆ ਅਤੇ ਤਰਲ ਗੈਸ ਦੇ ਫੈਲਣ ਨਾਲ ਪੂਰੀ ਸੜਕ ਅੱਗ ਦੀਆਂ ਲਪਟਾਂ ਵਿਚ ਘਿਰ ਗਈ| ਇਸ ਦੀ ਚਪੇਟ ਵਿਚ ਇਕ ਹੋਰ ਕਾਰ, ਆਲੇ-ਦੁਆਲੇ ਦੇ ਰੁੱਖ ਅਤੇ ਝਾੜੀਆਂ ਆ ਗਈਆਂ| ਡਰਾਈਵਰ ਨੇ ਕਿਸੇ ਤਰ੍ਹਾਂ ਕਾਰ ਵਿਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ| ਸਥਾਨਕ ਮੀਡੀਆ ਦੀ ਖਬਰਾਂ ਮੁਤਾਬਕ ਇਸ ਹਾਦਸੇ ਵਿਚ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਅਤੇ 6 ਹੋਰ ਨੂੰ ਮਾਮੂਲੀ ਸੱਟਾਂ ਲੱਗੀਆਂ| ਖੁਸ਼ਕਿਸਮਤੀ ਨਾਲ ਟਰੱਕ ਡਰਾਈਵਰ ਪੂਰੀ ਤਰ੍ਹਾਂ ਸੁਰੱਖਿਅਤ ਹੈ|

Leave a Reply

Your email address will not be published. Required fields are marked *