ਚੀਨ ਵਿੱਚ ਦੂਜੇ ਬਰਡ ਫਲੂ ਇਨਫੈਕਸ਼ਨ ਦੀ ਹੋਈ ਪੁਸ਼ਟੀ

ਬੀਜਿੰਗ, 22 ਦਸੰਬਰ (ਸ.ਬ.) ਚੀਨ ਦੀ ਸਰਕਾਰ ਨੇ ਇਸ ਹਫਤੇ ਐਚ7 ਐਨ9 ਬਰਡ ਫਲੂ ਵਾਇਰਸ ਦੇ ਦੂਜੇ ਮਨੁੱਖੀ ਇਨਫੈਕਸ਼ਨ ਦੀ ਪੁਸ਼ਟੀ ਕੀਤੀ ਹੈ| ਸਥਾਨਕ ਪ੍ਰਸ਼ਾਸਨ ਨੇ ਦੇਸ਼ ਦੇ ਪੂਰਬੀ ਸੂਬੇ ਫੂਜੀਆਨ ਵਿੱਚ ਸਿਮਿੰਗ ਜ਼ਿਲੇ ਦੇ ਸ਼ਿਯਾਮੇਨ ਸ਼ਹਿਰ ਵਿੱਚ ਸ਼ਨੀਵਾਰ ਨੂੰ ਇੱਕ 44 ਸਾਲਾ ਵਿਅਕਤੀ ਦੇ ਬਰਡ ਫਲੂ ਇਨਫੈਕਸ਼ਨ ਹੋਣ ਕਾਰਨ ਵੀਰਵਾਰ ਨੂੰ ਮੁਰਗਿਆਂ ਦੀ ਵਿਕਰੀ ਤੇ ਰੋਕ ਲਗਾ ਦਿੱਤੀ ਹੈ| ਉਨ੍ਹਾਂ ਕਿਹਾ ਕਿ ਇਸ ਬੀਮਾਰੀ ਵਾਲੇ ਮਰੀਜ਼ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਹੈ| ਜ਼ਿਕਰਯੋਗ ਹੈ ਕਿ ਦੱਖਣੀ ਕੋਰੀਆ ਅਤੇ ਜਾਪਾਨ ਵਿੱਚ ਪਿਛਲੇ ਮਹੀਨੇ ਕਰੋੜਾਂ ਪੀੜਤ ਪੰਛੀਆਂ ਨੂੰ ਮਾਰ ਦਿੱਤਾ ਗਿਆ ਸੀ| ਚੀਨ ਵਿੱਚ 2013 ਵਿੱਚ ਪਹਿਲੀ ਵਾਰ ਐਚ7 ਐਨ9 ਬਰਡ ਫਲੂ ਵਾਇਰਸ ਨਾਲ ਪੀੜਤ ਮਨੁੱਖ ਦਾ ਪਤਾ ਚਲਿਆ ਸੀ|

Leave a Reply

Your email address will not be published. Required fields are marked *