ਚੀਨ ਵਿੱਚ ਦੂਰਸੰਚਾਰ ਘੋਟਾਲੇ ਵਿੱਚ ਤਾਈਵਾਨ ਦੇ 13 ਨਾਗਰਿਕਾਂ ਨੂੰ ਹੋਈ ਜੇਲ ਦੀ ਸਜ਼ਾ

ਬੀਜਿੰਗ, 21 ਦਸੰਬਰ (ਸ.ਬ.) ਚੀਨ ਦੀ ਇਕ ਅਦਾਲਤ ਨੇ ਅੱਜ ਦੂਰਸੰਚਾਰ ਘੋਟਾਲੇ ਵਿਚ 33 ਵਿਅਕਤੀਆਂ ਨੂੰ ਜੇਲ ਦੀ ਸਜ਼ਾ ਸੁਣਾਈ, ਜਿਨ੍ਹਾਂ ਵਿਚ 13 ਤਾਈਵਾਨ ਦੇ ਨਾਗਰਿਕ ਹਨ| ਇਨ੍ਹਾਂ ਨਾਗਰਿਕਾਂ ਨੂੰ ਕੀਨੀਆ ਤੋਂ ਸਪੁਰਦ ਕੀਤਾ ਗਿਆ ਹੈ| ਬੀਤੇ ਦੋ ਸਾਲਾਂ ਦੌਰਾਨ ਕੀਨੀਆ, ਸਪੇਨ, ਵੀਅਤਨਾਮ ਅਤੇ ਕੰਬੋਡੀਆ ਦੇ ਸੈਂਕੜੇ ਲੋਕਾਂ ਨੂੰ ਇਸ ਘੋਟਾਲੇ ਨਾਲ ਜੁੜੇ ਮਾਮਲਿਆਂ ਵਿਚ ਤਾਈਵਾਨ ਤੋਂ ਚੀਨ ਲਿਆਂਦਾ ਗਿਆ ਹੈ| ਹਾਲਾਂਕਿ ਤਾਈਵਾਨ ਨੇ ਇਹ ਕਹਿ ਕੇ ਵਿਰੋਧ ਕੀਤਾ ਹੈ ਕਿ ਚੀਨ ਉਸ ਦੇ ਨਾਗਰਿਕਾਂ ਨੂੰ ਅਗਵਾ ਕਰ ਰਿਹਾ ਹੈ| ਉਧਰ ਚੀਨ ਨੇ ਇਸ ਦੋਸ਼ ਦਾ ਬਚਾਅ ਇਹ ਕਹਿ ਕੇ ਕੀਤਾ ਹੈ ਕਿ ਇਹ ਅਪਰਾਧ ਚੀਨ ਦੇ ਲੋਕਾਂ ਵਿਰੁੱਧ ਕੀਤੇ ਗਏ ਹਨ ਅਤੇ ਤਾਈਵਾਨ ਵੀ ਚੀਨ ਦਾ ਹੀ ਇਕ ਹਿੱਸਾ ਹੈ| ਇਸ ਲਈ ਸੁਭਾਵਿਕ ਹੈ ਕਿ ਵਿਦੇਸ਼ੀ ਨਾਗਰਿਕਾਂ ਨੂੰ ਤਾਈਵਾਨ ਦੀ ਥਾਂ ਚੀਨ ਵਿਚ ਹੀ ਸਜ਼ਾ ਦਿੱਤੀ ਜਾਵੇਗੀ| ਬੀਜਿੰਗ ਦੀ ਅਦਾਲਤ ਨੇ ਇਕ ਸੰਖੇਪ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਇਨ੍ਹਾਂ 33 ਵਿਅਕਤੀਆਂ ਨੂੰ ਜੇਲ ਦੀ ਸਜ਼ਾ ਸੁਣਾਈ ਗਈ ਹੈ| ਇਹ ਸਜ਼ਾ 2 ਸਾਲ ਤੋਂ ਲੈ ਕੇ 15 ਸਾਲ ਤੱਕ ਦੀ ਹੈ| ਇਸ ਦੇ ਇਲਾਵਾ ਇਨ੍ਹਾਂ ਲੋਕਾਂ ਤੇ ਭਾਰੀ ਜੁਰਮਾਨਾ ਵੀ ਲਗਾਇਆ ਗਿਆ ਹੈ ਪਰ ਤਾਈਵਾਨ ਦੇ ਨਾਗਰਿਕਾਂ ਨੂੰ ਦਿੱਤੀ ਗਈ ਸਜ਼ਾ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ| ਚੀਨ ਵਿਚ ਹੋਏ ਇਸ ਦੂਰਸੰਚਾਰ ਘੋਟਾਲੇ ਵਿਚ ਚੀਨ ਨੇ ਕਾਫੀ ਨੁਕਸਾਨ ਹੋਣ ਦੀ ਗੱਲ ਕਹੀ ਹੈ| ਜਿਸ ਵਿਚ ਇਨ੍ਹਾਂ ਲੋਕਾਂ ਨੇ ਅਧਿਕਾਰੀ ਬਣ ਕੇ ਜਾਂ ਹੋਰ ਸੰਸਥਾਵਾਂ ਦੇ ਪ੍ਰਤੀਨਿਧੀ ਦੇ ਤੌਰ ਤੇ ਬਜ਼ੁਰਗਾਂ, ਵਿਦਿਆਰਥੀਆਂ ਅਤੇ ਬੇਰੁਜ਼ਗਾਰ ਲੋਕਾਂ ਨਾਲ ਧੋਖਾਧੜੀ ਕੀਤੀ ਸੀ|

Leave a Reply

Your email address will not be published. Required fields are marked *