ਚੀਨ ਵਿੱਚ ਪਟਾਕਿਆਂ ਦੀ ਦੁਕਾਨ ਵਿੱਚ ਧਮਾਕਾ, ਛੇ ਵਿਅਕਤੀਆਂ ਦੀ ਮੌਤ

ਬੀਜਿੰਗ, 25 ਜਨਵਰੀ (ਸ.ਬ.) ਮੱਧ ਚੀਨ ਦੇ ਹੁਨਾਨ ਸੂਬੇ ਦੇ ਯੂਯਾਂਗ ਸ਼ਹਿਰ ਦੇ ਇੱਕ ਬਜ਼ਾਰ ਵਿੱਚ ਪਟਾਕਿਆਂ ਦੀ ਦੁਕਾਨ ਵਿੱਚ ਹੋਏ ਧਮਾਕੇ ਕਾਰਨ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਕਈਆਂ ਦੀ ਹਾਲਤ ਗੰਭੀਰ ਬਣ ਗਈ| ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ| ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਮੁਤਾਬਕ ਇਹ ਘਟਨਾ ਬੀਤੀ ਰਾਤ 9.08 ਵਜੇ ਇੱਕ ਵਪਾਰਕ ਅਤੇ ਰਿਹਾਇਸ਼ੀ ਇਮਰਾਤ ਵਿੱਚ ਵਾਪਰੀ| ਇੱਕ ਖਰੀਦਦਾਰ ਨੇ ਦੁਕਾਨ ਤੋਂ ਪਟਾਕੇ ਖਰੀਦਣ ਤੋਂ ਬਾਅਦ ਉਨ੍ਹਾਂ ਵਿੱਚ ਅੱਗ ਲਗਾ ਦਿੱਤੀ, ਜਿਸ ਕਾਰਨ ਅੱਗ ਫੈਲ ਗਈ| ਇਸ ਹਾਦਸੇ ਤੋਂ ਬਾਅਦ ਕਈ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ ਹੋਈ ਅਤੇ ਇਸੇ ਦੇ ਚੱਲਦਿਆਂ ਛੇ ਵਿਅਕਤੀਆਂ ਦੀ ਮੌਤ ਹੋ ਗਈ| ਜਿਕਰਯੋਗ ਹੈ ਕਿ ਚੀਨ, ਮਹੀਨੇ ਭਰ ਤੱਕ ਚੱਲਣ ਵਾਲੇ ਚੀਨੀ ਨਵੇਂ ਸਾਲ ਦੇ ਮੌਕੇ ਤੇ ਪਟਾਕੇ ਚਲਾਉਣ ਦੀ ਆਗਿਆ ਦਿੰਦਾ ਹੈ| ਚੀਨੀ ਨਵਾਂ ਸਾਲ 27 ਜਨਵਰੀ ਤੋਂ ਸ਼ੁਰੂ ਹੁੰਦਾ ਹੈ|

Leave a Reply

Your email address will not be published. Required fields are marked *