ਚੀਨ ਵਿੱਚ ਫੈਲਿਆ ਬਰਡ ਫਲੂ, ਇਕ ਵਿਅਕਤੀ ਦੀ ਮੌਤ

ਬੀਜਿੰਗ, 14 ਜਨਵਰੀ (ਸ.ਬ.) ਚੀਨ ਦੇ ਹੈਨਾਨ ਸੂਬੇ ਵਿਚ ਬਰਡ ਫਲੂ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ| ਉਹ ਕਈ ਦਿਨਾਂ ਤੱਕ ਬੁਖਾਰ ਅਤੇ ਖਾਂਸੀ ਨਾਲ ਪੀੜਤ ਸੀ| ਹੈਨਾਨ ਸੂਬੇ ਦੇ ਸਿਹਤ ਮੰਤਰੀ ਅਤੇ ਪਰਿਵਾਰ ਯੋਜਨਾ ਕਮਿਸ਼ਨ ਨੇ ਇਕ ਬਿਆਨ ਵਿਚ ਦੱਸਿਆ ਕਿ ਮ੍ਰਿਤਕ ਦੀ ਪਛਾਣ 36 ਸਾਲਾ ਝਾਂਗ ਦੇ ਰੂਪ ਵਿਚ ਹੋਈ ਹੈ| ਇਹ ਵਿਅਕਤੀ ਯੋਂਗਚੇਂਗ ਸ਼ਹਿਰ ਦਾ ਰਹਿਣ ਵਾਲਾ ਸੀ ਅਤੇ 25 ਦਸੰਬਰ ਤੋਂ ਬੁਖਾਰ ਅਤੇ ਖਾਂਸੀ ਨਾਲ ਪੀੜਤ ਸੀ|

Leave a Reply

Your email address will not be published. Required fields are marked *