ਚੀਨ ਵਿੱਚ ਮਿਲਿਆ 1700 ਸਾਲਾ ਪੁਰਾਣਾ ‘ਸਰੀਰ’

ਬੀਜਿੰਗ, 1 ਜੁਲਾਈ (ਸ.ਬ.)  ਚੀਨ ਦੇ ਉਤਰ ਪੱਛਮੀ ਕਿੰਘਈ ਸੂਬੇ ਵਿੱਚ ਇਕ ਆਦਮੀ ਦੇ ਬੱਚੇ-ਖੁਚੇ ਸਰੀਰ ਦੇ ਹਿੱਸੇ ਲੱਭੇ ਗਏ ਅਤੇ ਮੰਨਿਆ ਜਾ ਰਿਹਾ ਹੈ ਕਿ ਇਹ ਸਰੀਰ (ਅਵਸ਼ੇਸ਼) ਕਰੀਬ 1700 ਸਾਲ ਪੁਰਾਣਾ ਹੈ| 1.62 ਮੀਟਰ ਲੰਬੇ ਇਸ ਸਰੀਰ ਦੀ ਚਮੜੀ ਅਤੇ ਵਾਲ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ| ਮੰਨਿਆ ਜਾ ਰਿਹਾ ਹੈ ਕਿ ਇਸ ਆਦਮੀ ਦੀ ਮੌਤ ਦੇ ਸਮੇਂ ਇਸ ਦੀ ਉਮਰ ਕਰੀਬ 40 ਸਾਲ ਰਹੀ ਹੋਵੇਗੀ|
ਇਕ ਅੰਦਾਜੇ ਮੁਤਾਬਕ ਇਹ ਮਮੀ ਚੀਨ ਵਿੱਚ ਮਾਂਗਾਈ ਸੂਬੇ ਵਿੱਚ ਕਿੰਘਈ ਤਿੱਬਤ ਪਠਾਰ ਦੇ ਕਿਨਾਰੇ ਪ੍ਰਾਚੀਨ ਰੇਸ਼ਮ ਮਾਰਗ ਦੇ ਘੱਟ ਆਵਾਜਾਈ ਵਾਲੇ ਖੇਤਰ ਵਿੱਚ ਇਕ ਨਿਰਮਾਣ ਸਥਾਨ ਤੇ ਮਿਲੀ| ਇਸ ਦਾ ਚਿਹਰਾ ਸ਼ਾਂਤ ਦਿੱਸ ਰਿਹਾ ਹੈ ਅਤੇ ਦੋਵੇਂ ਹੱਥ ਪੇਟ ਦੇ ਉਪਰ ਰੱਖੇ ਹੋਏ ਹਨ| ਹੈਕਸੀ ਸੂਬੇ ਦਾ ਆਜਾਇਬ ਘਰ ਇਸ ਦੀ ਨਿਗਰਾਨੀ ਕਰ ਰਿਹਾ ਹੈ| ਆਜਾਇਬ ਘਰ ਦੇ ਨਿਦੇਸ਼ਕ ਸ਼ਿਨ ਫੇਂਗ ਨੇ ਕਿਹਾ ਇਹ ਚੰਗੇ ਰੂਪ ਵਿੱਚ ਹੈ, ਕਿੰਘਈ ਤਿੱਬਤ ਪਠਾਰ ਤੇ ਇਹ ਸ਼ਾਇਦ ਸਭ ਤੋਂ ਪੁਰਾਣੀ ਮਮੀ ਹੈ| ਉਨ੍ਹਾਂ ਕਿਹਾ ਕਿ ਪੁਰਾਤੱਤਵ ਮਾਹਰ ਵਿਅਕਤੀ ਦੇ ਭਾਈਚਾਰੇ ਅਤੇ ਪਛਾਣ ਦਾ ਪਤਾ ਕਰਨ ਲਈ ਡੀ. ਐਨ. ਏ ਟੈਸਟ ਕਰਨਗੇ|

Leave a Reply

Your email address will not be published. Required fields are marked *