ਚੀਨ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ

ਬੀਜਿੰਗ, 4 ਸਤੰਬਰ (ਸ.ਬ.) ਚੀਨ ਦੇ ਸ਼ਿੰਜਯਾਗ ਉਈਗਰ ਖੁਦਮੁਖਤਿਆਰੀ ਖੇਤਰ ਦੇ ਜਿਯਾਸ਼ੀ ਕਾਊਂਟੀ ਵਿਚ ਅੱਜ 5.5 ਤੀਬਰਤਾ ਦਾ ਭੂਚਾਲ ਆਇਆ| ਭੂਚਾਲ ਕਾਰਨ ਲੋਕਾਂ ਵਿੱਚ ਅਫੜਾ-ਦਫੜੀ ਮਚ ਗਈ| ਚੀਨ ਭੂਚਾਲ ਨੈਟਵਰਕਜ਼ ਸੈਂਟਰ ਦੀ ਖਬਰ ਮੁਤਾਬਕ ਭੂਚਾਲ ਦੇ ਝਟਕੇ ਅੱਜ ਸਥਾਨਕ ਸਮੇਂ ਅਨੁਸਾਰ 5 ਵਜ ਕੇ 52 ਮਿੰਟ ਉਤੇ ਸ਼ਿੰਜਯਾਗ ਸੂਬੇ ਦੇ ਕਾਸ਼ਗਰ ਵਿੱਚ ਮਹਿਸੂਸ ਕੀਤੇ ਗਏ|
ਭੂਚਾਲ ਕਾਰਨ ਕਿਸੇ ਦੇ ਜ਼ਖਮੀ ਹੋਣ ਜਾਂ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਅਜੇ ਕੋਈ ਜਾਣਕਾਰੀ ਨਹੀਂ ਹੈ| ਹਾਲਾਂਕਿ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਅਤੇ ਕਈ ਲੋਕ ਘਰਾਂ ਵਿੱਚੋਂ ਨਿਕਲ ਕੇ ਸੜਕਾਂ ਉਤੇ ਆ ਗਏ|
ਭੂਚਾਲ ਦਾ ਕੇਂਦਰ ਜ਼ਮੀਨ ਤੋਂ 8 ਕਿਲੋਮੀਟਰ ਹੇਠਾਂ ਸਥਿਤ ਸੀ| ਭੂਚਾਲ ਦਾ ਕੇਂਦਰ ਜਿਯਾਸ਼ੀ ਕਾਊਂਟੀ ਤੋਂ 22 ਕਿਲੋਮੀਟਰ ਦੂਰ ਸਥਿਤ ਸੀ, ਜਿੱਥੇ ਜਨਸੰਖਿਆ ਜ਼ਿਆਦਾ ਸੰਘਣੀ ਨਹੀਂ ਹੈ| ਸਥਾਨਕ ਸਰਕਾਰ ਨੇ ਪ੍ਰਭਾਵਿਤ ਇਲਾਕਿਆਂ ਵਿਚ ਸਥਿਤੀ ਦੇ ਮੁਲਾਂਕਣ ਲਈ ਅਧਿਕਾਰੀ ਭੇਜੇ ਹਨ|

Leave a Reply

Your email address will not be published. Required fields are marked *