ਚੀਨ ਵਿੱਚ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਪ੍ਰਸ਼ਾਸਨ ਨੇ 1200 ਕਾਰਖਾਨਿਆਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ

ਬੀਜਿੰਗ, 17 ਦਸੰਬਰ (ਸ.ਬ.) ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਪ੍ਰਦੂਸ਼ਣ ਦੇ ਖਤਰਨਾਕ ਪੱਧਰ ਤੇ ਪਹੁੰਚਣ ਕਾਰਨ ਨਗਰ ਪ੍ਰਸ਼ਾਸਨ ਨੇ 1200 ਕਾਰਖਾਨਿਆਂ ਨੂੰ ਬੰਦ ਕਰਨ ਜਾਂ ਉਤਪਾਦਨ ਵਿੱਚ ਕਟੌਤੀ ਕਰਨ ਦਾ ਹੁਕਮ ਦਿੱਤਾ ਹੈ|
ਪ੍ਰਾਪਤ ਜਾਣਕਾਰੀ ਮੁਤਾਬਕ ਨਗਰ ਪ੍ਰਸ਼ਾਸਨ ਨੇ ਜਿਨ੍ਹਾਂ 1200 ਕਾਰਖਾਨਿਆਂ ਨੂੰ ਬੰੰਦ ਕਰਨ ਜਾਂ ਉਤਪਾਦਨ ਵਿੱਚ ਕਟੌਤੀ ਕਰਨ ਦੇ ਹੁਕਮ ਦਿੱਤੇ ਹਨ, ਉਹਨਾਂ ਵਿੱਚ ਤੇਲ ਰਿਫਾਇਨਰੀ ਸਿਨੋਪੇਕ ਅਤੇ ਫੂਡ ਪਲਾਂਟ ਕੋਫਕੋ ਵੀ ਸ਼ਾਮਲ ਹਨ| ਚੀਨ ਦੇ ਉੱਤਰ ਵਿੱਚ ਧੁੰਦ ਵਧਣ ਤੋਂ ਬਾਅਦ ਵਾਤਾਵਰਣ ਅਧਿਕਾਰੀਆਂ ਨੇ ਅਲਰਟ ਜਾਰੀ ਕੀਤਾ, ਜੋਕਿ ਬੁੱਧਵਾਰ ਤੱਕ ਜਾਰੀ ਰਹੇਗਾ| ਇਸ ਚਿਤਾਵਨੀ ਦਾ ਮਤਲਬ ਇਹ ਹੈ ਕਿ ਆਵਾਜਾਈ ਅਤੇ ਨਿਰਮਾਣ ਕਾਰਜ ਤੇ ਰੋਕ  ਲੱਗੇਗੀ ਅਤੇ ਸਕੂਲਾਂ, ਹਸਪਤਾਲਾਂ ਅਤੇ ਵਪਾਰਕ ਅਦਾਰਿਆਂ ਨੂੰ ਨਗਰ ਪ੍ਰਸ਼ਾਸਨ ਦੀ ਸਲਾਹ ਅਧੀਨ ਚੱਲਣਾ ਹੋਵੇਗਾ| ਨਗਰ ਪ੍ਰਸ਼ਾਸਨ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਪ੍ਰਦੂਸ਼ਣ ਦੀ ਚਿਤਾਵਨੀ ਤੋਂ ਬਾਅਦ ਸੱਤ ਸੌ ਕੰਪਨੀਆਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ, ਜਦੋਂ ਕਿ ਸਿਨੋਪੇਕ ਅਤੇ ਕੋਫਕੋ ਸਮੇਤ ਲੱਗਭਗ ਪੰਜ ਸੌ ਕੰਪਨੀਆਂ ਨੂੰ ਉਤਾਪਦਨ ਵਿੱਚ ਕਟੌਤੀ ਕਰਨ ਦਾ ਹੁਕਮ ਦਿੱਤਾ ਗਿਆ ਹੈ|

Leave a Reply

Your email address will not be published. Required fields are marked *