ਚੀਨ ਵਿੱਚ ਸ਼ੀ ਜਿਨਪਿੰਗ ਦੇ ਮੁੜ ਚੁਣੇ ਜਾਣ ਤੋਂ ਬਾਅਦ ਕੈਬਨਿਟ ਵਿੱਚ ਫੇਰਬਦਲ

ਬੀਜਿੰਗ, 19 ਮਾਰਚ (ਸ.ਬ.) ਚੀਨ ਵਿੱਚ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ 5 ਸਾਲ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਨਾਲ ਹੀ ਕੈਬਨਿਟ ਸਮੇਤ ਸੀਨੀਅਰ ਡਿਪਲੋਮੈਟ ਅਹੁਦਿਆਂ ਵਿਚ ਫੇਰਬਦਲ ਕੀਤਾ ਜਾ ਰਿਹਾ ਹੈ| ਇਨ੍ਹਾਂ ਵੱਡੇ ਬਦਲਾਵਾਂ ਦਰਮਿਆਨ ਵਿਦੇਸ਼ ਮੰਤਰੀ ਵਾਂਗ ਯੀ ਨੂੰ ਵਿਦੇਸ਼ ਮੰਤਰਾਲੇ ਦੇ ਵਾਧੂ ਪ੍ਰਮੋਸ਼ਨ ਕਰ ਕੇ ਸਟੇਟ ਕੌਂਸਲਰ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ|
ਚੀਨ ਦੇ ਹਿੱਤਾਂ ਦਾ ਕੌਮਾਂਤਰੀ ਪੱਧਰ ਤੇ ਮਜ਼ਬੂਤੀ ਨਾਲ ਬਚਾਅ ਕਰਨ ਵਾਲੇ ਵਾਂਗ ਯੀ ਕੋਲ ਹੁਣ ਚੀਨ ਦੇ ਦੋ ਸੀਨੀਅਰ ਡਿਪਲੋਮੈਟ ਅਹੁਦੇ ਹਨ| ਵਾਂਗ ਯੀ ਵਿਦੇਸ਼ ਮੰਤਰੀ ਤੋਂ ਇਲਾਵਾ ਵਿਦੇਸ਼ ਮਾਮਲਿਆਂ ਦੇ ਸਟੇਟ ਕੌਂਸਲ ਦਾ ਅਹੁਦਾ ਵੀ ਸੰਭਾਲਣਗੇ| ਆਪਣੇ ਪ੍ਰਭਾਵਸ਼ਾਲੀ ਵਿਅਕਤੀਤੱਵ ਅਤੇ ਕੌਮਾਂਤਰੀ ਪੱਧਰ ਤੇ ਚੀਨ ਦੇ ਰਾਸ਼ਟਰੀ ਹਿੱਤਾਂ ਨੂੰ ਮਜ਼ਬੂਤੀ ਨਾਲ ਰੱਖਣ ਵਾਲੇ ਵਾਂਗ ਯੀ ਚੀਨ ਦੀ ਸਰਕਾਰੀ ਮੀਡੀਆ ਵਿੱਚ ‘ਸਿਲਵਰ ਫਾਕਸ’ ਨਾਂ ਤੋਂ ਮਸ਼ਹੂਰ ਹਨ|

Leave a Reply

Your email address will not be published. Required fields are marked *