ਚੀਨ ਵਿੱਚ ਸ਼ੁਰੂ ਹੋਇਆ ‘ਆਈਸ ਫੈਸਟੀਵਲ’

ਬੀਜਿੰਗ, 9 ਜਨਵਰੀ (ਸ.ਬ.) ਚੀਨ ਦੇ ਹੇਲੋਂਗਯਾਂਗ ਸੂਬੇ ਵਿੱਚ ਸਥਿਤ ਹਾਰਬਿਨ ਸ਼ਹਿਰ ਵਿੱਚ ਦੁਨੀਆ ਦਾ ਸਭ ਤੋਂ ਵੱਡਾ ‘ਆਈਸ ਫੈਸਟੀਵਲ’ ਸ਼ੁਰੂ ਹੋ ਚੁੱਕਾ ਹੈ| ਹਰੇਕ ਸਾਲ ਹੋਣ ਵਾਲੇ ਇਸ ਤਿਉਹਾਰ ਨੂੰ ਦੇਖਣ ਲਈ ਦੁਨੀਆ ਭਰ ਤੋਂ ਸੈਲਾਨੀ ਆਉਂਦੇ ਹਨ|
ਇੱਥੇ ਜਿਕਰਯੋਗ ਹੈ ਕਿ ਸਾਲ 1980 ਦੇ ਦਹਾਕੇ ਤੋਂ ਇਸ ਤਿਉਹਾਰ ਦਾ ਆਯੋਜਨ ਚੀਨ ਵਿੱਚ ਕੀਤਾ ਜਾ ਰਿਹਾ ਹੈ| ਸਾਲ 2017 ਵਿੱਚ ਇਸ ਤਿਉਹਾਰ ਵਿਚ ਕਰੀਬ 1.8 ਕਰੋੜ ਲੋਕ ਪਹੁੰਚੇ ਸਨ| ਇਕ ਸਮਾਚਾਰ ਏਜੰਸੀ ਮੁਤਾਬਕ,”ਸ਼ਹਿਰ ਦੇ ਹਵਾਈ ਅੱਡੇ ਤੇ ਸਾਲ 2018 ਵਿਚ 2 ਕਰੋੜ ਤੋਂ ਜ਼ਿਆਦਾ ਯਾਤਰੀ ਆਏ|
ਸੈਲਾਨੀਆਂ ਵਿਚ ਹਾਰਬਿਨ ਵਿੱਚ ਬਣਿਆ ਸਾਈਬੇਰੀਅਨ ਟਾਈਗਰ ਪਾਰਕ ਵੀ ਕਾਫੀ ਲੋਕਪ੍ਰਿਅ ਹੈ| ਇੱਥੇ ਇਕ ਹਜ਼ਾਰ ਤੋਂ ਵੱਧ ਸਾਈਬੇਰੀਆਈ ਟਾਈਗਰਾਂ ਨੂੰ ਠੰਡੇ ਵਾਤਾਵਰਨ ਵਿਚ ਸੁਰੱਖਿਅਤ ਮਾਹੌਲ ਵਿੱਚ ਰੱਖਿਆ ਗਿਆ ਹੈ|
ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਤਿਉਹਾਰ ਵਿੱਚ ਕਈ ਅਜੂਬੇ ਤਿਆਰ ਕੀਤੇ ਗਏ ਹਨ|
ਕਰੀਬ 6 ਲੱਖ ਵਰਗ ਮੀਟਰ ਵਿੱਚ ਬਰਫ ਦੇ 100 ਤੋਂ ਜ਼ਿਆਦਾ ਮੰਦਰ ਅਤੇ ਕਲਾਕ੍ਰਿਤੀਆਂ ਬਣਾਈਆਂ ਗਈਆਂ ਹਨ| ਇਸ ਲਈ 2 ਲੱਖ ਘਣ ਮੀਟਰ ਬਰਫ ਦੀ ਵਰਤੋਂ ਕੀਤੀ ਗਈ ਹੈ| ਤਿਉਹਾਰ ਵਿਚ ਬਰਫ ਦੇ ਮਹਿਲਾਂ ਤੇ ਰਾਤ ਵਿਚ 3ਡੀ ਲਾਈਟ ਸ਼ੋਅ ਆਯੋਜਿਤ ਕੀਤਾ ਜਾਂਦਾ ਹੈ, ਜਿਸ ਨਾਲ ਕਲਾਕ੍ਰਿਤੀਆਂ ਦਾ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ|
ਸਨੋ ਸਿਟੀ ਨੂੰ ਚੀਨ ਸਮੇਤ ਦੁਨੀਆ ਭਰ ਦੇ 12 ਦੇਸ਼ਾਂ ਦੇ 10 ਹਜ਼ਾਰ ਕਲਾਕਾਰਾਂ ਨੇ ਮਾਈਨਸ 10 ਤੋਂ ਮਾਈਨਸ 20 ਡਿਗਰੀ ਦੇ ਤਾਪਮਾਨ ਵਿੱਚ ਬਣਾਇਆ ਹੈ| ਇਹ ਤਿਉਹਾਰ ਪਹਿਲੀ ਵਾਰ ਸਾਲ 1985 ਵਿੱਚ ਆਯੋਜਿਤ ਕੀਤਾ ਗਿਆ ਸੀ|

Leave a Reply

Your email address will not be published. Required fields are marked *