ਚੀਨ ਵਿੱਚ 10 ਦੋਸ਼ੀਆਂ ਨੂੰ ਦਿੱਤੀ ਗਈ ਸ਼ਰੇਆਮ ਫਾਂਸੀ ਦੀ ਸਜ਼ਾ

ਬੀਜਿੰਗ, 19 ਦਸੰਬਰ (ਸ.ਬ.) ਚੀਨ ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ| ਇੱਥੇ 10 ਲੋਕਾਂ ਨੂੰ ਸ਼ਰੇਆਮ ਫਾਂਸੀ ਤੇ ਲਟਕਾ ਦਿੱਤਾ ਗਿਆ| ਇਸ ਦ੍ਰਿਸ਼ ਨੂੰ ਦੇਖਣ ਲੋਕਾਂ ਨੂੰ ਖਾਸ ਸੱਦਾ ਦਿੱਤਾ ਗਿਆ| ਦੱਖਣੀ ਚੀਨ ਦੇ ਗੁਆਂਗਡੋਂਗ ਵਿਚ 10 ਦੋਸ਼ੀਆਂ ਨੂੰ ਪਬਲਿਕ ਟਾ੍ਰਇਲ ਦੇ ਬਾਅਦ ਫਾਂਸੀ ਦੀ ਇਹ ਸਜ਼ਾ ਦਿੱਤੀ ਗਈ| 10 ਲੋਕਾਂ ਵਿਚੋਂ 7 ਨੂੰ ਨਸ਼ੀਲੀ ਦਵਾਈਆਂ ਨਾਲ ਸੰਬੰਧਿਤ ਅਪਰਾਧਾਂ ਦੇ ਦੋਸ਼ੀ ਠਹਿਰਾਇਆ ਗਿਆ ਸੀ, ਜਦਕਿ ਬਾਕੀਆਂ ਨੂੰ ਹੱਤਿਆ ਅਤੇ ਲੁੱਟਮਾਰ ਦੇ ਦੋਸ਼ੀ ਪਾਇਆ ਗਿਆ ਸੀ|
ਇਕ ਅੰਗਰੇਜੀ ਅਖਬਾਰ ਮੁਤਾਬਕ ਗੁਆਂਗਡੋਂਗ ਵਿਚ 12 ਦੋਸ਼ੀਆਂ ਤੇ ਪਬਲਿਕ ਟ੍ਰਾਇਲ ਚਲਾਇਆ ਗਿਆ| ਦੋਹਾਂ ਪੱਖਾਂ ਦੀਆਂ ਦਲੀਲਾਂ ਸੁਨਣ ਮਗਰੋਂ 10 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ| ਘਟਨਾ ਤੋਂ 4 ਦਿਨ ਪਹਿਲਾਂ ਸਥਾਨਕ ਵਾਸੀਆਂ ਨੂੰ ਸੋਸ਼ਲ ਮੀਡੀਆ ਤੇ ਇਕ ਅਧਿਕਾਰਿਕ ਨੋਟਿਸ ਵਿਚ ਸਜ਼ਾ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ| ਦੋਸ਼ੀਆਂ ਨੂੰ ਪੁਲੀਸ ਦੇ ਟਰੱਕਾਂ ਦੇ ਪਿੱਛੇ ਸਟੇਡੀਅਮ ਵਿੱਚ ਲਿਆਂਦਾ ਗਿਆ| ਹਰ ਦੋਸ਼ੀ ਨਾਲ ਚਾਰ ਪੁਲੀਸ ਕਰਮਚਾਰੀ ਮੌਜੂਦ ਸਨ|
ਦੋਸ਼ੀਆਂ ਨੂੰ ਇਕ ਸਟੇਡੀਅਮ ਵਿਚ ਲਿਜਾਇਆ ਗਿਆ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਪਹੁੰਚੇ ਹੋਏ ਸਨ| ਸਕੂਲੀ ਵਿਦਿਆਰਥੀ ਵੀ ਇਸ ਪਬਲਿਕ ਟ੍ਰਾਇਲ ਨੂੰ ਦੇਖਣ ਲਈ ਆਏ ਸਨ| ਫੈਸਲਾ ਕਰਨ ਦੇ ਥੋੜ੍ਹੀ ਦੇਰ ਬਾਅਦ ਹੀ ਦੋਸ਼ੀਆਂ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ| ਸਟੇਡੀਅਮ ਵਿਚ ਮੌਜੂਦ ਕਈ ਲੋਕਾਂ ਨੇ ਇਸ ਘਟਨਾ ਨੂੰ ਆਪਣੇ ਕੈਮਰੇ ਵਿਚ ਕੈਦ ਕੀਤਾ, ਜਿਸ ਮਗਰੋਂ ਇਸ ਘਟਨਾ ਦਾ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਹੈ|

Leave a Reply

Your email address will not be published. Required fields are marked *