ਚੀਨ ਵਿੱਚ 9 ਵਿਅਕਤੀਆਂ ਨੂੰ ਦਸ ਸਾਲ ਦੀ ਸਜ਼ਾ

ਬੀਜਿੰਗ, 27 ਦਸੰਬਰ (ਸ.ਬ.) ਦੱਖਣੀ ਚੀਨ ਦੀ ਇੱਕ ਅਦਾਲਤ ਨੇ ਇੱਕ ਪਿੰਡ ਦੇ 9 ਵਿਅਕਤੀਆਂ ਨੂੰ ਗੈਰ-ਕਾਨੂੰਨੀ ਪ੍ਰਦਰਸ਼ਨ ਅਤੇ ਹੋਰ ਦੋਸ਼ਾਂ ਦੇ ਮਾਮਲੇ ਵਿੱਚ ਦਸ ਸਾਲ ਦੀ ਸਜ਼ਾ ਸੁਣਾਈ ਹੈ| ਪ੍ਰਾਪਤ ਜਾਣਕਾਰੀ ਮੁਤਾਬਕ ਹੇਫਿੰਗ ਕਾਉਂਟੀ ਦੀ ਅਦਾਲਤ ਨੇ ਇੱਕ ਬਿਆਨ ਵਿੱਚ ਕਿਹਾ ਕਿ ਗੈਰ-ਕਾਨੂੰਨੀ ਰੂਪ ਤੋਂ ਪ੍ਰਦਰਸ਼ਨ ਕਰਨ, ਆਵਾਜਾਈ ਵਿੱਚ ਰੁਕਾਵਟ ਪੈਦਾ ਕਰਨ ਅਤੇ ਅਫਵਾਹ ਫੈਲਾਉਣ ਦੇ ਮਾਮਲੇ ਵਿੱਚ ਨੌ ਵਿਅਕਤੀਆਂ ਨੂੰ ਸਜ਼ਾ ਸੁਣਾਈ ਹੈ| ਦੱਸਣਯੋਗ ਹੈ ਕਿ ਗੁਆਂਗਡੋਂਗ ਸੂਬੇ ਦੇ ਵੁਕਾਨ ਵਿੱਚ ਸਤੰਬਰ ਦੇ ਮਹੀਨੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਸੀ| ਇੱਥੋਂ ਦੇ ਇੱਕ ਮਸ਼ਹੂਰ ਨੇਤਾ ਦੀ ਜੂਨ ਵਿੱਚ ਗ੍ਰਿਫਤਾਰੀ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ ਸਨ| ਇਸ ਪਿੰਡ ਨੇ 2011 ਵਿੱਚ ਕੌਮਾਂਤਰੀ ਭਾਈਚਾਰੇ ਦਾ ਧਿਆਨ ਆਕਰਸ਼ਿਤ ਕੀਤਾ ਸੀ| ਜ਼ਮੀਨ ਹੜਪਣ ਨੂੰ ਲੈ ਕੇ ਹੋਏ ਵਿਦਰੋਹ ਕਾਰਨ ਚੀਨ ਦੀ ਕਮਿਊਨਿਸਟ ਸਰਕਾਰ ਨੂੰ ਸਥਾਨਕ ਚੋਣ ਪ੍ਰਤੱਖ ਰੂਪ ਤੋਂ ਕਰਵਾਉਣੀ ਪਈ ਸੀ|

Leave a Reply

Your email address will not be published. Required fields are marked *