ਚੀਨ ਵੱਲੋਂ ‘ਨਕਲੀ ਸੂਰਜ’ ਪ੍ਰਮਾਣੂ ਫਿਊਜ਼ਨ ਰਿਐਕਟਰ ਫਲਤਾਪੂਰਵਕ ਸ਼ੁਰੂ


ਬੀਜਿੰਗ, 5 ਦਸੰਬਰ (ਸ.ਬ.) ਚੀਨ ਨੇ ਪਹਿਲੀ ਵਾਰ ਆਪਣੇ ‘ਨਕਲੀ ਸੂਰਜ’ ਪ੍ਰਮਾਣੂ ਫਿਊਜ਼ਨ ਰਿਐਕਟਰ ਨੂੰ ਸਫਲਤਾਪੂਰਵਕ ਸ਼ੁਰੂ ਕਰ ਲਿਆ ਹੈ| ਇਸ ਨਕਲੀ ਸੂਰਜ ਨਾਲ ਸਾਫ ਊਰਜਾ ਪੈਦਾ ਹੋਵੇਗੀ| ਇਸ ਦੀ ਜਾਣਕਾਰੀ ਉਥੋਂ ਦੇ ਸਥਾਨਕ ਮੀਡੀਆ ਵਿਚ ਦਿੱਤੀ ਗਈ ਹੈ|
ਦਰਅਸਲ, ਜਿਸ ਫਿਊਜ਼ਨ ਨਾਲ ਸੂਰਜ ਵਿਚ ਊਰਜਾ ਪੈਦਾ ਹੁੰਦੀ ਹੈ, ਉਸੇ ਤਰ੍ਹਾਂ ਦੀ ਊਰਜਾ ਬਣਾਉਣ ਤੇ ਚੀਨ 2006 ਤੋਂ ਕੰਮ ਕਰ ਰਿਹਾ ਸੀ| ਇਸ ਦੀ ਊਰਜਾ ਸਮਰੱਥਾ ਕਾਰਨ ਹੀ ਇਸ ਨੂੰ ਨਕਲੀ ਸੂਰਜ ਦਾ ਨਾਂ ਦਿੱਤਾ ਗਿਆ ਹੈ|  
ਰਿਐਕਟਰ ਐਚ.ਐਲ-2 ਐਮ. ਚੀਨ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵਧਿਆ ਪ੍ਰਮਾਣੂ ਫਿਊਜ਼ਨ ਪ੍ਰਯੋਗਾਤਮਕ ਖੋਜ ਯੰਤਰ ਹੈ ਅਤੇ ਵਿਗਿਆਨੀ ਉਮੀਦ ਕਰਦੇ ਹਨ ਕਿ ਇਹ ਉਪਕਰਣ ਸੰਭਾਵਿਤ ਤੌਰ ਤੇ ਇਕ ਸ਼ਕਤੀਸ਼ਾਲੀ ਸਾਫ ਊਰਜਾ ਪੈਦਾ ਕਰ ਸਕਦਾ ਹੈ| ਰਿਐਕਟਰ ਐਚ.ਐਲ-2 ਐਮ. ਨੂੰ ਸਿਚੁਆਨ ਸੂਬੇ ਦੀ ਰਾਜਧਾਨੀ ਵਿਚ ਬਣਾਇਆ ਗਿਆ ਹੈ|  
ਇਹ ਸੂਰਜ ਤੋਂ ਤਕਰੀਬਨ 10 ਗੁਣਾ ਜ਼ਿਆਦਾ ਤਾਪਮਾਨ ਪੈਦਾ ਕਰ ਸਕਦਾ ਹੈ| ਚੀਨ ਨੇ ਸੂਰਜ ਦੀ ਊਰਜਾ ਤੇ ਆਧਾਰਿਤ ਇਹ ਪ੍ਰਮਾਣੂ ਰਿਐਕਟਰ ਤਿਆਰ ਕੀਤਾ ਹੈ| ਸੂਰਜ ਵਿਚ ਨਿਊਕਲੀਅਰ ਫਿਊਜ਼ਨ ਨਾਲ ਊਰਜਾ ਪੈਦਾ ਹੁੰਦੀ ਹੈ| ਇਸ ਤਕਨੀਕ ਤੇ ਰਿਐਕਟਰ ਬਣਾਉਣਾ ਕਾਫੀ ਮਹਿੰਗਾ ਹੈ| ਪ੍ਰਮਾਣੂ ਊਰਜਾ ਦੇ ਇਸਤੇਮਾਲ ਵਿਚ ਚੀਨ ਦੀ ਇਹ ਵੱਡੀ ਪ੍ਰਾਪਤੀ ਹੈ|

Leave a Reply

Your email address will not be published. Required fields are marked *