ਚੀਨ ਹੋਰ ਦੇਸ਼ਾਂ ਨੂੰ ਵੇਚ ਸਕਦਾ ਹੈ ਘੱਟ ਦੂਰੀ ਵਾਲੀ ਨਵੀਂ ਮਿਜ਼ਾਇਲ

ਬੀਜਿੰਗ, 3 ਫਰਵਰੀ (ਸ.ਬ.) ਚੀਨ ਅੱਤਵਾਦੀ ਮੁਹਿੰਮਾਂ ਲਈ        ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਗਈ ਘੱਟ ਦੂਰੀ ਵਾਲੀ ਆਪਣੀ ਨਵੀਂ ਮਿਜ਼ਾਇਲ ਹੋਰ ਦੇਸ਼ਾਂ ਨੂੰ ਵੇਚਣ ਲਈ ਦੀ ਯੋਜਨਾ ਬਣਾ ਰਿਹਾ ਹੈ| ਫੌਜੀ ਡਰੋਨ ਦਰਾਮਦ ਕਰਨ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ‘ਦ ਚੀਨ ਅਕੈਡਮੀ ਆਫ ਏਅਰੋਸਪੇਸ                   ਏਅਰੋਡਾਇਨਮਿਕਸ’ ਨੇ ਕਿਹਾ ਕਿ ਉਸ ਨੇ ਘੱਟ ਦੂਰੀ ਦੀ ਹਵਾ ਤੋਂ ਸਤ੍ਹਾ ਤੱਕ ਮਾਰ ਕਰਨ ਦੇ ਸਮਰੱਥ ਏ. ਆਰ.-2 ਮਿਜ਼ਾਇਲ ਦਾ ਉੱਤਰੀ-ਪੱਛਮੀ ਚੀਨ ਵਿੱਚ ਹਾਲ ਹੀ ਵਿੱਚ ਪਰੀਖਣ ਕੀਤਾ ਹੈ| ਡੇਲੀ ਚੀਨ ਦੀ ਅੱਜ ਦੀ ਇੱਕ ਰਿਪੋਰਟ ਮੁਤਾਬਕ ਇਹ ਮਿਜ਼ਾਇਲ ਅਮਰੀਕਾ, ਫਰਾਂਸ ਅਤੇ ਇਜ਼ਰਾਈਲੀ ਮਿਜ਼ਾਇਲਾਂ ਨੂੰ ਸਖ਼ਤ ਟੱਕਰ ਦੇ ਸਕਦੀ ਹੈ| ਮਿਜ਼ਾਇਲ ਨਿਰਮਾਤਾਵਾਂ ਨੇ ਕਿਹਾ ਕਿ ਪੰਜ ਕਿਲੋਗ੍ਰਾਮ ਭਾਰ ਵਾਲੀ ਇਸ ਮਿਜ਼ਾਇਲ ਦੀ ਵਧੇਰੇ ਰਫ਼ਤਾਰ 735 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਵਧੇਰੇ ਰੇਂਜ ਅੱਠ ਕਿਲੋਮੀਟਰ ਹੈ| ਇਹ ਕਿਸੇ ਵਿਅਕਤੀ, ਬਖਤਰਬੰਦ ਗੱਡੀਆਂ, ਮਕਾਨਾਂ ਅਤੇ ਬੰਕਰਾਂ ਨੂੰ ਨਿਸ਼ਾਨਾ ਬਣਾ ਸਕਦੀ ਹੈ|

Leave a Reply

Your email address will not be published. Required fields are marked *