ਚੇਨਈ ਏਅਰਪੋਰਟ ਤੇ 2 ਦੱਖਣੀ ਕੋਰੀਆਈ ਨਾਗਰਿਕਾਂ ਤੋਂ 24 ਕਿਲੋ ਸੋਨਾ ਬਰਾਮਦ

ਚੇਨਈ, 12 ਜਨਵਰੀ (ਸ.ਬ.) ਇੱਥੇ ਏਅਰਪੋਰਟ ਤੇ ਜਾਂਚ ਦੌਰਾਨ 2 ਕੋਰੀਆਈ ਨਾਗਰਿਕਾਂ ਕੋਲੋਂ 24 ਕਿਲੋਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ| ਸੋਨੇ ਦੀ ਕੀਮਤ ਕਰੀਬ 8 ਕਰੋੜ ਰੁਪਏ ਦੱਸੀ ਜਾ ਰਹੀ ਹੈ| ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਲੋਕਾਂ ਦੀ ਚੈਕਿੰਗ ਸ਼ੁਰੂ ਕੀਤੀ ਗਈ| ਚੈਕਿੰਗ ਦੌਰਾਨ ਇਨ੍ਹਾਂ 2 ਸ਼ੱਕੀਆਂ ਤੇ ਸ਼ੱਕ ਹੋਇਆ ਅਤੇ ਜਦੋਂ ਇਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਕੋਲੋਂ 8 ਕਰੋੜ ਰੁਪਏ ਦੀ ਕੀਮਤ ਦਾ ਸੋਨਾ ਬਰਾਮਦ ਹੋਇਆ| ਫਿਲਹਾਲ ਦੋਵੇਂ ਨਾਗਰਿਕਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ| ਪੁਲੀਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਅਜਿਹਾ ਲੱਗ ਰਿਹਾ ਹੈ ਕਿ ਇਹ ਕਿਸੇ ਸੋਨਾ ਤਸਕਰ ਗਿਰੋਹ ਦਾ ਕੰਮ ਹੈ| ਹਾਲਾਂਕਿ ਅਜੇ ਕੁਝ ਵੀ ਯਕੀਨ ਦੇ ਨਾਲ ਨਹੀਂ ਕਿਹਾ ਜਾ ਸਕਦਾ ਹੈ|
ਦੋਹਾਂ ਨਾਗਰਿਕਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਕਿ ਸੋਨਾ ਲੈ ਕੇ ਉਹ ਕਿੱਥੇ ਅਤੇ ਕਿਸ ਦੇ ਕਹਿਣ ਤੇ ਜਾ ਰਹੇ ਸਨ| ਉਮੀਦ ਹੈ ਕਿ ਜਾਣਕਾਰੀ ਤੋਂ ਬਾਅਦ ਕਿਸੇ ਵੱਡੇ ਗਿਰੋਹ ਤੋਂ ਪਰਦਾ ਉੱਠ ਸਕਦਾ ਹੈ| ਇਸ ਤੋਂ ਪਹਿਲਾਂ ਵੀ 14 ਦਸੰਬਰ ਨੂੰ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਅੰਨਾ ਕੌਮਾਂਤਰੀ ਹਵਾਈ ਅੱਡੇ ਤੇ ਮਲੇਸ਼ੀਆ ਤੋਂ ਆਏ ਇਕ ਯਾਤਰੀ ਤੋਂ 300 ਗ੍ਰਾਮ ਸੋਨਾ ਬਰਾਮਦ ਕੀਤਾ ਸੀ|

Leave a Reply

Your email address will not be published. Required fields are marked *