ਚੇਨਈ ਤੋਂ ਪਟਨਾ ਜਾ ਰਹੀ ਗੰਗਾ-ਕਾਵੇਰੀ ਐਕਸਪ੍ਰੈਸ ਵਿੱਚ ਡਕੈਤਾਂ ਵਲੋਂ ਲੁੱਟ, ਚਾਰ ਯਾਤਰੀ ਜ਼ਖ਼ਮੀ

ਲਖਨਊ, 3 ਸਤੰਬਰ (ਸ.ਬ.) ਉਤਰ ਪ੍ਰਦੇਸ਼ ਵਿੱਚ ਬੇਖ਼ੌਫ ਡਕੈਤਾਂ ਨੇ ਚਿਤਰਕੂਟ ਦੇ ਮਾਣਿਕਪੁਰ ਇਲਾਕੇ ਵਿੱਚ ਚੇਨਈ ਤੋਂ ਪਟਨਾ ਜਾ ਰਹੀ ਗੰਗਾ-ਕਾਵੇਰੀ ਐਕਸਪ੍ਰੈਸ ਟਰੇਨ ਨੂੰ ਰੋਕ ਕੇ ਅਤੇ ਬੰਦੂਕ ਦੀ ਨੋਕ ਉਤੇ ਯਾਤਰੀਆਂ ਕੋਲੋਂ ਲੁੱਟ-ਖੋਹ ਕੀਤੀ| ਇੰਨਾ ਹੀ ਨਹੀਂ ਵਿਰੋਧ ਕਰਨ ਉਤੇ ਹਥਿਆਰਬੰਦ ਡਕੈਤਾਂ ਨੇ ਯਾਤਰੀਆਂ ਨੂੰ ਕੁੱਟਿਆ ਅਤੇ ਉਨ੍ਹਾਂ ਉਤੇ ਚਾਕੂ ਨਾਲ ਵਾਰ ਕੀਤੇ| ਇਸ ਦੌਰਾਨ ਚਾਰ ਯਾਤਰੀ ਜ਼ਖ਼ਮੀ ਹੋ ਗਏ| ਘਟਨਾ ਬੀਤੀ ਰਾਤ ਕਰੀਬ ਡੇਢ ਵਜੇ ਦੀ ਹੈ| ਦੱਸਿਆ ਜਾ ਰਿਹਾ ਹੈ ਕਿ ਟਰੇਨ ਵਿੱਚ ਪਹਿਲਾਂ ਹੀ ਕੁਝ ਡਕੈਤ ਸਵਾਰ ਸਨ, ਜਿਨ੍ਹਾਂ ਨੇ ਚੈਨ ਨੂੰ ਖਿੱਚ ਕੇ ਟਰੇਨ ਨੂੰ ਰੋਕ ਲਿਆ| ਇਸ ਤੋਂ ਬਾਅਦ 12 ਦੇ ਕਰੀਬ ਡਕੈਤਾਂ ਨੇ ਟਰੇਨ ਦੀਆਂ ਕਈ ਬੋਗੀਆਂ ਵਿੱਚ ਯਾਤਰੀਆਂ ਕੋਲੋਂ ਲੁੱਟ-ਖੋਹ ਕੀਤੀ| ਫਿਲਹਾਲ ਇਸ ਪੂਰੇ ਮਾਮਲੇ ਦੀ ਪੁਲੀਸ ਅਤੇ ਰੇਲਵੇ ਅਧਿਕਾਰੀਆਂ ਵਲੋਂ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *