ਚੈਕ ਗਣਰਾਜ ਵਿੱਚ ਹੈਲੀਕਾਪਟਰ ਹਾਦਸਾਗ੍ਰਸਤ, 4 ਵਿਅਕਤੀਆਂ ਦੀ ਮਰੇ

ਪ੍ਰਾਗ, 6 ਸਤੰਬਰ (ਸ.ਬ.) ਪੱਛਮੀ ਚੈਕ ਗਣ ਰਾਜ ਵਿਚ ਬੀਤੇ ਦਿਨੀਂ ਇਕ ਕਾਰਖਾਨੇ ਦੇ ਉਪਰ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ ਇਕ ਚੈਕ ਨਾਗਰਿਕ ਸਮੇਤ 4 ਵਿਅਕਤੀਆਂ ਦੀ ਮੌਤ ਹੋ ਗਈ| ਸਥਾਨਕ ਪੁਲੀਸ ਦੇ ਹਵਾਲੇ ਨਾਲ ਇਕ ਸਮਾਚਾਰ ਏਜੰਸੀ ਨੇ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਵਿਦੇਸ਼ੀ ਨਾਗਰਿਕ ਥਾਈਲੈਂਡ ਦੇ ਨਾਗਰਿਕ ਹੋ ਸਕਦੇ ਹਨ| ਪਲੇਜ਼ਨ ਸ਼ਹਿਰ ਦੇ ਉਪ ਨਗਰ ਵਿਚ ਇਕ ਉਦਯੋਗਿਕ ਇਲਾਕੇ ਵਿਚ ਚਾਰ ਸੀਟਾਂ ਵਾਲਾ ਰੋਬਿਨਸਨ ਆਰ.44-ਰਾਵੇਨ ਹੈਲੀਕਾਪਟਰ ਹੇਠਾਂ ਆ ਗਿਆ| ਸਥਾਨਕ ਪੁਲੀਸ ਬੁਲਾਰੇ ਡਾਨਾ ਲਡਮਨੋਵਾ ਨੇ ਦੱਸਿਆ ਕਿ ਮ੍ਰਿਤਕਾਂ ਵਿਚ ਦੋ ਪੁਰਸ਼ ਅਤੇ ਇਕ ਮਹਿਲਾ ਸਮੇਤ ਤਿੰਨ ਵਿਦੇਸ਼ੀ ਨਾਗਰਿਕ ਹਨ| ਥਾਈਲੈਂਡ ਦੂਤਘਰ ਦੇ ਕਿਸੇ ਵੀ ਵਿਅਕਤੀ ਨਾਲ ਤੁਰੰਤ ਸੰਪਰਕ ਨਹੀਂ ਹੋ ਸਕਿਆ ਹੈ|

Leave a Reply

Your email address will not be published. Required fields are marked *