ਚੋਣਾਂ ਤੋਂ ਵਿਹਲੇ ਹੋ ਕੇ ਮੁੱਖ ਮੰਤਰੀ ਬਾਦਲ ਅਮਰੀਕਾ ਲਈ ਰਵਾਨਾ

ਚੰਡੀਗੜ੍ਹ, 8 ਫਰਵਰੀ (ਸ.ਬ.) ਪੰਜਾਬ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦਾ ਕੰਮ ਨੇਪਰੇ ਚੜ੍ਹਨ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਅਮਰੀਕਾ ਲਈ ਰਵਾਨਾ ਹੋ ਗਏ ਹਨ, ਜਿੱਥੇ ਉਨ੍ਹਾਂ ਦਾ ਕਈ ਹਫਤਿਆਂ ਤੱਕ ਰੁਕਣ ਦਾ ਪ੍ਰੋਗਰਾਮ ਦੱਸਿਆ ਜਾ ਰਿਹਾ ਹੈ| ਜਾਣਕਾਰ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਨਿਊਯਾਰਕ ਦੇ ਉਸ ਹਸਪਤਾਲ ਵਿੱਚ ਚੈਕਅਪ ਵੀ ਕਰਾਉਣਗੇ, ਜਿੱਥੇ ਕਈ ਸਾਲ ਪਹਿਲਾਂ ਉਨ੍ਹਾਂ ਦੇ ਜਿਗਰ ਦਾ ਆਪਰੇਸ਼ਨ ਹੋਇਆ ਸੀ| ਮੁੱਖ ਮੰਤਰੀ ਬਾਦਲ 2-3 ਸਾਲ ਪਹਿਲਾਂ ਵੀ ਹਸਪਤਾਲ ਵਿੱਚੋਂ ਚੈਕਅਪ ਕਰਵਾ ਕੇ ਆਏ ਸਨ| ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਬਾਦਲ ਨਾਲ ਪੀ.ਜੀ.ਆਈ., ਚੰਡੀਗੜ੍ਹ ਦੇ ਸੇਵਾਮੁਕਤ ਡਾਇਰੈਕਟਰ ਡਾ. ਕੇ.ਕੇ. ਤਲਵਾੜ ਵੀ ਅਮਰੀਕਾ ਗਏ ਹਨ|

Leave a Reply

Your email address will not be published. Required fields are marked *