ਚੋਣਾਂ ਦੀ ਰੰਜਿਸ਼ ਕਾਰਨ ਇੱਕ ਪਰਿਵਾਰ ਤੇ ਗੋਲੀ ਬਾਰੀ, 3 ਗੰਭੀਰ ਜ਼ਖ਼ਮੀ

ਅਟਾਰੀ, 19 ਜਨਵਰੀ (ਸ.ਬ.) ਸਰਹੱਦੀ ਪਿੰਡ ਰਾਜਾਤਾਲ ਵਿੱਚ ਵੋਟਾਂ ਪਾਉਣ ਦੀ ਰੰਜਸ਼ ਨੂੰ ਲੈ ਕੇ ਹਾਰੇ ਹੋਏ ਸਰਪੰਚ ਦੇ ਸਮਰਥਕਾਂ ਵੱਲੋਂ ਇੱਕ ਪਰਿਵਾਰ ਤੇ ਗੋਲੀ ਬਾਰੀ ਕੀਤੀ ਗਈ ਜਿਸ ਵਿੱਚ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋਏ ਹਨ| ਜ਼ਖ਼ਮੀਆਂ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ| ਹਮਲਾਵਰਾਂ ਨੇ ਉਨ੍ਹਾਂ ਦੀ ਦੁਕਾਨ ਵੀ ਢਹਿ ਢੇਰੀ ਕਰ ਦਿੱਤੀ ਹੈ|

Leave a Reply

Your email address will not be published. Required fields are marked *