ਚੋਣਾਂ ਦੌਰਾਨ ਸਿਰਫ ਸੀ.ਪੀ.ਆਈ.(ਐਮ) ਅਤੇ ਖੱਬੇ ਮੋਰਚੇ ਨੇ ਹੀ ਉਭਾਰੇ ਲੋਕਾਂ ਦੇ ਬੁਨਿਆਦੀ ਮੁੱਦੇ : ਰਘੁਨਾਥ ਸਿੰਘ

ਐਸ ਏ ਐਸ ਨਗਰ, 18 ਮਈ (ਸ.ਬ.) ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸੀ.ਪੀ.ਆਈ. (ਐਮ) ਦੇ ਉਮੀਦਵਾਰ ਕਾਮਰੇਡ ਰਘੁਨਾਥ ਸਿੰਘ ਨੇ ਕਿਹਾ ਹੈ ਕਿ ਮੌਜੂਦਾ ਲੋਕ ਸਭਾ ਚੋਣਾਂ ਦੌਰਾਨ ਸੀ.ਪੀ.ਆਈ. (ਐਮ) ਅਤੇ ਖੱਬੇ ਮੋਰਚੇ ਤੋਂ ਬਗੈਰ ਕਿਸੇ ਹੋਰ ਪਾਰਟੀ (ਅਕਾਲੀ ਭਾਜਪਾ ਗਠਜੋੜ ਅਤੇ ਕਾਂਗਰਸ ਸਮੇਤ) ਨੇ ਲੋਕਾਂ ਦੇ ਬੁਨਿਆਦੀ ਮੁੱਦੇ ਨਹੀਂ ਉਭਾਰੇ|
ਉਹਨਾਂ ਕਿਹਾ ਕਿ ਇਹਨਾਂ ਤਮਾਮ ਆਗੂਆਂ ਵਲੋਂ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਸਬੰਧੀ ਕੁੱਝ ਦੱਸਣ ਦੀ ਬਜਾਏ ਇੱਕ ਦੂਜੇ ਦੇ ਖਿਲਾਫ ਦੂਸ਼ਣਬਾਜੀ ਕਰਨ ਦਾ ਹੀ ਨਾਟਕ ਕੀਤਾ ਗਿਆ ਹੈ ਜਾਂ ਫਿਰ ਲੋਕਾਂ ਨੂੰ ਇੱਕਵਾਰ ਫਿਰ ਧੋਖਾ ਦੇਣ ਲਈ ਤਰ੍ਹਾਂ ਤਰ੍ਹਾਂ ਦੇ ਜੁਮਲੇ ਛੱਡੇ ਗਏ ਹਨ|

Leave a Reply

Your email address will not be published. Required fields are marked *