ਚੋਣਾਂ ਵਾਲੇ ਇਲਾਕਿਆਂ ਵਿੱਚ ਰਹੇਗੀ 9 ਫਰਵਰੀ ਦੀ ਛੁੱਟੀ

ਚੰਡੀਗੜ੍ਹ, 8 ਫਰਵਰੀ (ਸ.ਬ.) ਪੰਜਾਬ ਦੇ 48 ਪੋਲਿੰਗ ਬੂਥਾਂ ਤੇ ਦੁਬਾਰਾ ਹੋਣ ਵਾਲੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਚੋਣ ਕਮਿਸ਼ਨ ਵਲੋਂ ਉਕਤ ਇਲਾਕਿਆਂ ਵਿੱਚ 9 ਫਰਵਰੀ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ| ਇਸ ਦਿਨ ਸਾਰੇ ਸਰਕਾਰੀ, ਗੈਰ ਸਰਕਾਰੀ ਅਤੇ ਵਪਾਰਕ ਅਦਾਰੇ ਬੰਦ ਰਹਿਣਗੇ| ਇਨ੍ਹਾਂ ਇਲਾਕਿਆਂ ਦੇ ਨਿੱਜੀ ਵਪਾਰਕ ਅਦਾਰਿਆਂ ਲਈ ਤਨਖਾਹ ਸਮੇਤ ਭਾਵ ਪੇਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ| ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ 4 ਫਰਵਰੀ ਨੂੰ ਕਰਵਾਈਆਂ ਗਈਆਂ ਸਨ ਪਰ ਕੁੱਝ ਖੇਤਰਾਂ ਵਿੱਚ ਮਸ਼ੀਨਾਂ ਦੀ ਖਰਾਬੀ ਹੋਣ ਕਾਰਣ ਵੋਟਾਂ ਦਾ ਕੰਮ ਨੇਪਰੇ ਨਹੀਂ ਚੜ ਸਕਿਆ ਸੀ| ਇਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਮਸ਼ੀਨਾਂ ਦੀ ਖਰਾਬੀ ਹੋਣ ਕਾਰਣ ਚੋਣ ਕਮਿਸ਼ਨ ਨੇ 48 ਪੋਲਿੰਗ ਬੂਥਾਂ ਤੇ ਦੁਬਾਰਾ ਚੋਣ ਕਰਵਾਉਣ ਦਾ ਐਲਾਨ ਕੀਤਾ ਹੈ| ਇਨ੍ਹਾਂ 48 ਬੂਥਾਂ ਤੇ ਵੀਰਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ|

Leave a Reply

Your email address will not be published. Required fields are marked *