ਚੋਣਾਂ ਵਿੱਚ ਔਰਤਾਂ ਲਈ ਪਹਿਲੀ ਵਾਰ ਹੋਇਆ ਵਿਸ਼ੇਸ਼ ਪ੍ਰਬੰਧ

ਫਾਜ਼ਿਲਕਾ, 3 ਫਰਵਰੀ (ਸ.ਬ.)4 ਫਰਵਰੀ ਨੂੰ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਔਰਤਾਂ ਨੂੰ ਪੋਲਿੰਗ ਦੌਰਾਨ ਵਿਸ਼ੇਸ਼ ਸਹੂਲਤਾਂ ਦੇਣ ਲਈ ਫਾਜ਼ਿਲਕਾ ਪ੍ਰਸ਼ਾਸਨ ਵਲੋਂ ਖਾਸ ਕਦਮ ਚੁੱਕੇ ਗਏ ਹਨ| ਫਾਜ਼ਿਲਕਾ ਜ਼ਿਲੇ ਵਿੱਚ ਇਸ ਵਾਰ ‘ਪਿੰਕ ਬੂਥ’ ਲਗਾਏ ਗਏ ਹਨ ਜੋ ਸਿਰਫ ਔੌਰਤਾਂ ਲਈ ਹਨ| ਇਸ ਪਿੰਕ ਪੂਥ ਦੀ ਖਾਸੀਅਤ ਇਹ ਹੋਵੇਗੀ ਕਿ ਇਸ ਬੂਥ ਤੇ ਪੋਲਿੰਗ ਸਟਾਫ ਤੋਂ ਲੈ ਕੇ ਸੁਰੱਖਿਆ ਕਰਮਚਾਰੀਆਂ ਤੱਕ ਸਿਰਫ ਔਰਤਾਂ ਨੂੰ ਹੀ ਤਾਇਨਾਤ ਕੀਤਾ ਜਾਵੇਗਾ| ਬੂਥ ਨੂੰ ਪਿੰਕ ਗੁਲਾਬੀ, ਪਿੰਕ ਰੰਗੋਲੀ ਅਤੇ ਪਿੰਕ ਝੰਡੀਆਂ ਨਾਲ ਸਜਾਇਆ ਜਾਵੇਗਾ| ਪ੍ਰਸ਼ਾਸਨ ਦੇ ਇਸ ਪ੍ਰਬੰਧ ਨਾਲ ਔਰਤਾਂ ਵਿੱਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ|
ਜ਼ਿਲਾ ਚੋਣ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਪਹਿਲੇ 10 ਵੋਟਰਾਂ ਨੂੰ ਸਨਮਾਨਿਤ ਵੀ ਕੀਤਾ              ਜਾਵੇਗਾ| ਜਿਕਰਯੋਗ ਹੈ ਕਿ ਔਰਤ ਵੋਟਰਾਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਉਤਸ਼ਾਹਤ ਕਰਨ ਲਈ ਫਾਜ਼ਿਲਕਾ ਜ਼ਿਲੇ ਵਿੱਚ ਹੀ ਇਹ ਖਾਸ ਪ੍ਰਬੰਧ ਕੀਤੇ ਗਏ ਹਨ|

Leave a Reply

Your email address will not be published. Required fields are marked *