ਚੋਣਾਂ ਵਿੱਚ ਗੜਬੜੀ ਦੇ ਦਾਅਵੇ ਨੂੰ ਲੈ ਕੇ ਇਕਵਾਡੋਰ ਵਿੱਚ ਵਿਰੋਧ ਪ੍ਰਦਰਸ਼ਨ

ਕਵੀਟੋ, 4 ਅਪ੍ਰੈਲ (ਸ.ਬ.) ਇਕਵਾਡੋਰ ਦੇ ਵਿਰੋਧੀ ਨੇਤਾ ਗੁਈਲੈਰਮੋ ਲਾਸੋ ਦੇ ਸਮਰਥਕਾਂ ਨੇ ਦੂਜੇ ਦਿਨ ਵੀ ਚੋਣਾਂ ਵਿੱਚ ਗੜਬੜੀ ਦੇ ਦਾਅਵੇ ਕਰਦਿਆਂ ਸੜਕਾਂ ਤੇ ਪ੍ਰਦਰਸ਼ਨ ਕੀਤਾ| ਸਮਰਥਕਾਂ ਦਾ ਦੋਸ਼ ਹੈ ਕਿ ਮਤਦਾਨ ਪਰਚੀ ਵਿੱਚ ਗੜਬੜੀਆਂ ਦੇ ਕਾਰਨ ਖੱਬੇ-ਪੱਖੀ ਪਾਰਟੀ ਦੀ ਜਿੱਤ ਹੋਈ ਹੈ| ਲਾਤੀਨ ਅਮਰੀਕੀ ਸਰਕਾਰਾਂ ਤੋਂ ਮੋਰੇਨੋ ਨੂੰ ਮਿਲ ਰਹੀਆਂ ਵਧਾਈਆਂ ਤੋਂ ਬਾਅਦ ਵੀ ਰੂੜ੍ਹੀਵਾਦੀ ਬੈਂਕਰ ਗੁਈਲੈਰਮੋ ਲਾਸੋ ਨੇ ਸਹੁੰ ਚੁੱਕੀ ਹੈ ਕਿ ਉਹ ‘ਗ਼ੈਰ-ਕਾਨੂੰਨੀ’ ਸਰਕਾਰ ਬਣਾਉਣ ਦੇ ਵਿਰੁੱਧ ਆਪਣੀ ਲੜਾਈ ਜਾਰੀ ਰੱਖਣਗੇ| ਉਨ੍ਹਾਂ ਨੇ ਕਵੀਟੋ ਵਿੱਚ ਰਾਸ਼ਟਰੀ ਚੋਣ ਪ੍ਰੀਸ਼ਦ ਦੇ ਬਾਹਰ ਇਕੱਠੇ ਹੋਏ ਹਜ਼ਾਰਾਂ ਸਮਰਥਕਾਂ ਨੂੰ ਕਿਹਾ ਕਿ  ਅਸੀਂ ਨਿੰਦਣਯੋਗ ਭੀੜ ਤੋਂ ਡਰੇ ਹੋਏ ਨਹੀਂ ਹਾਂ, ਜਿਹੜੇ ਕਿ ਇਤਿਹਾਸ ਦੇ ਗ਼ਲਤ ਪਾਸੇ ਹਨ| ਇਸ ਦੇਸ਼ ਵਿੱਚ 99 ਫੀਸਦੀ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ| ਮੋਰੇਨੋ ਨੂੰ 51 ਫੀਸਦੀ ਅਤੇ ਲਾਸੋ ਨੂੰ 49 ਫੀਸਦੀ ਵੋਟਾਂ ਮਿਲੀਆਂ ਹਨ|

Leave a Reply

Your email address will not be published. Required fields are marked *