ਚੋਣ ਕਮਿਸ਼ਨ ਭਾਰਤ ਵੱਲੋਂ ਹਲਕਾ ਐਸ.ਏ.ਐਸ.ਨਗਰ , ਖਰੜ ਅਤੇ ਡੇਰਾਬੱਸੀ ਲਈ ਨੀਰਜ਼ ਸੇਮਵਾਲ ਚੋਣ ਅਬਜਰਵਰ (ਜਨਰਲ) ਨਿਯੁਕਤ

ਐਸ.ਏ.ਐਸ.ਨਗਰ , 18 ਜਨਵਰੀ (ਸ.ਬ.) ਚੋਣ ਕਮਿਸ਼ਨ ਭਾਰਤ ਵੱਲੋਂ ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਪੈਂਦੇ ਵਿਧਾਨ ਸਭਾ ਹਲਕਾ 052-ਖਰੜ ਤੇ  053-ਐਸ.ਏ.ਐਸ ਨਗਰ ਅਤੇ 112 ਹਲਕਾ ਡੇਰਾਬੱਸੀ ਲਈ ਨਿਯੁਕਤ ਕੀਤੇ ਚੋਣ ਅਬਜਰਵਰ (ਜਰਨਲ) ਸ੍ਰੀ ਨੀਰਜ਼ ਸੇਮਵਾਲ ਨੇ ਦੱਸਿਆ ਕਿ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾ ਨੂੰ ਅਮਨ ਅਮਾਨ ਨਾਲ ਨੇਪਰੇ ਚੜਾਉਣ ਲਈ ਚੋਣ ਲੜਨ ਵਾਲੇ ਉਮੀਦਵਾਰ ਆਦਰਸ਼ ਚੋਣ ਜਾਬਤੇ ਦੀ ਇਨਬਿਨ ਪਾਲਣਾ ਨੂੰ ਯਕੀਨੀ ਬਣਾਉਣ |
ਚੋਣ ਅਬਜਰਵਰ ਨੇ ਦੱਸਿਆ ਕਿ ਤਿੰਨੋਂ ਵਿਧਾਨ ਸਭਾ ਹਲਕਿਆ ਦਾ ਕੋਈ ਵੀ ਨਾਗਰਿਕ ਚੋਣਾਂ ਸੰਬੰਧੀ ਸਿਕਾਇਤ ਜਾਂ ਸੁਝਾਅ ਉਨ੍ਹਾਂ ਦੇ ਮੋਬਾਇਲ ਨੰਬਰ 98786-10145 ਤੇ ਫੋਨ ਕਰਕੇ ਜਾਂ ਵਟਸਅਪ ਰਾਹੀਂ ਦੇ ਸਕਦਾ ਹੈ ਇਸ ਤੋਂ ਇਲਾਵਾ ਉਨ੍ਹਾਂ ਦੇ ਤਾਲਮੇਲ ਅਫਸਰ ਸ੍ਰੀ ਵਿੰਨੇ ਮਹਾਜਨ ਦੇ ਮੋਬਾਇਲ ਨੰਬਰ 98155-06666 ਤੇ ਵੀ ਸੰਪਰਕ ਕਰ ਸਕਦੇ ਹਨ| ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ ਪੰਜਾਬ  ਭਵਨ ਚੰਡੀਗੜ੍ਹ ਦੇ ਕਾਮਨ ਰੂਮ / ਦਫ਼ਤਰ ਵਿਖੇ ਸਵੇਰੇ 10.00 ਵਜੇ ਤੋਂ 11.00 ਵਜੇ ਤੱਕ ਨਾਗਰਿਕਾਂ ਦੀਆਂ ਚੋਣਾਂ ਸੰਬਧੀ ਸਿਕਾਇਤਾਂ ਜਾਂ ਸੁਝਾਅ ਵੀ ਸੁਣਨਗੇ| ਚੋਣ ਅਬਜਰਵਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਮੀਡੀਆ ਮੋਨੀਟਰਿੰਗ ਸੈੱਲ ਅਤੇ ਕਾਲ ਸੈਂਟਰ ਤੇ ਕੰਪਲੇਂਟ ਮੋਨੀਟਰਿੰਗ ਤੇ ਕੰਟਰੋਲ ਰੂਮ ਦੇ ਕੰਮ ਦਾ ਜਾਇਜਾ ਵੀ ਲਿਆ |

Leave a Reply

Your email address will not be published. Required fields are marked *