ਚੋਣ ਕਮਿਸ਼ਨ ਵਲੋਂ ਵੋਟਿੰਗ ਮਸ਼ੀਨਾਂ ਦੀ ਜਾਂਚ ਕਰਵਾਉਣ ਦਾ ਭਰੋਸਾ

ਨਵੀਂ ਦਿੱਲੀ, 12 ਅਪ੍ਰੈਲ (ਸ.ਬ.)  ਈ.ਵੀ.ਐਮ. ਦੇ ਨਾਲ ਛੇੜਛਾੜ ਦੇ ਸਿਆਸੀ ਹਮਲਿਆਂ ਵਿਚਕਾਰ ਇਕ ਵਾਰ ਫਿਰ ਚੋਣ ਕਮਿਸ਼ਨ ਨੇ ਦਾਅਵਾ ਕੀਤਾ ਹੈ ਇਸ ਪ੍ਰਕਾਰ ਦੇ ਦੋਸ਼  ਬੇਬੁਨਿਆਦ ਹਨ ਤੇ ਸਾਫ ਕੀਤਾ ਹੈ ਕਿ ਈ.ਵੀ.ਐਮ. ਮਸ਼ੀਨਾਂ ਦੇ ਨਾਲ ਟੈਂਪਰਿੰਗ ਸੰਭਵ ਨਹੀਂ| ਉਥੇ ਹੀ ਆਪ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ| ਕੇਜਰੀਵਾਲ ਨੇ ਕਮਿਸ਼ਨ ਨੂੰ ਕਿਹਾ ਕਿ ਉਹ ਈ.ਵੀ.ਐਮ. ਮਸ਼ੀਨਾਂ ਉਨ੍ਹਾਂ ਨੂੰ ਦੇ ਦੇਣ ਤੇ ਉਹ ਦਿਖਾ ਦੇਣਗੇ ਕਿ ਇਸ ਵਿਚ ਛੇੜਛਾੜ ਕਿਵੇਂ ਕੀਤੀ ਜਾਂਦੀ ਹੈ| ਬਗੈਰ ਈ.ਵੀ.ਐਮ. ਜਾਂਚ ਦੇ ਹੋਣ ਵਾਲੀਆਂ ਚੋਣਾਂ ਨੂੰ ਕੇਜਰੀਵਾਲ ਨੇ ਬੇਕਾਰ ਦੱਸਿਆ ਹੈ| ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਉਹ ਕਿਸੇ ਵੀ ਈ.ਵੀ.ਐਮ. ਦੀ ਜਾਂਚ ਕਰਾ ਲੈਣ| ਚੋਣ ਕਮਿਸ਼ਨ ਨੇ ਇਸ ਲਈ ਖੁੱਲ੍ਹੀ ਚੁਣੌਤੀ ਦਿੱਤੀ ਹੈ| ਖ਼ਬਰਾਂ ਮੁਤਾਬਿਕ ਚੋਣ ਕਮਿਸ਼ਨ  ਇਸ ‘ਵੰਗਾਰ’ ਲਈ ਜਲਦ ਤਾਰੀਖ਼ ਤੈਅ ਕਰੇਗਾ| ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਕਿਹਾ ਹੈ ਕਿ 2009 ਵਿਚ ਵੀ ਈ.ਵੀ.ਐਮ. ਦੀ ਭਰੋਸੇਯੋਗਤਾ ਉਤੇ ਸਵਾਲ ਚੁੱਕੇ ਗਏ ਸਨ ਪਰ ਕੋਈ ਵੀ ਸਿੱਧ ਨਹੀਂ ਸੀ ਕਰ ਸਕਿਆ ਕਿ ਇਨ੍ਹਾਂ ਵਿਚ ਗੜਬੜੀ ਹੈ| ਉਸ ਵਕਤ ਵੀ ਚੋਣ ਕਮਿਸ਼ਨ ਨੇ ਖੁੱਲ੍ਹੀ ਚੁਣੌਤੀ ਦਿੱਤੀ ਸੀ|

Leave a Reply

Your email address will not be published. Required fields are marked *